ਟੀਚਰਜ਼ ਹੋਮ ਟਰੱਸਟ ਦੇ ਮੰਦਰਾਂ ਪ੍ਰਧਾਨ ਤੇ ਲਛਮਣ ਮਲੂਕਾ ਬਣੇ ਸਕੱਤਰ
ਟੀਚਰਜ਼ ਹੋਮ ਟਰੱਸਟ ਦੇ ਮੰਦਰਾਂ ਪ੍ਰਧਾਨ ਤੇ ਲਛਮਣ ਮਲੂਕਾ ਸਕੱਤਰ ਚੁਣੇ
Publish Date: Tue, 24 Mar 2026 05:38 PM (IST)
Updated Date: Wed, 25 Mar 2026 04:02 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ ਟੀਚਰਜ਼ ਹੋਮ ਟਰੱਸਟ ਬਠਿੰਡਾ ਇਕ ਅਜਿਹੀ ਸੰਸਥਾ ਹੈ, ਜਿੱਥੇ ਜਨਤਕ ਜੱਥੇਬੰਦੀਆਂ, ਅਧਿਆਪਕ, ਸਾਹਿਤਕਾਰ ਅਤੇ ਕਲਾ ਨੂੰ ਪਿਆਰ ਕਰਨ ਵਾਲੇ ਲੋਕ ਸਿਰ ਜੋੜ ਕੇ ਬੈਠਦੇ ਹਨ। ਲੋਕ ਮਸਲਿਆਂ ਤੇ ਲੋਕਹਿਤਾਂ ਬਾਰੇ ਚਿੰਤਨ ਮੰਥਨ ਕਰਦੇ ਹਨ। ਟੀਚਰਜ਼ ਹੋਮ ਟਰੱਸਟ ਬਠਿੰਡਾ ਦਾ ਆਪਣਾ ਸ਼ਾਨਾਮੱਤਾ ਇਤਿਹਾਸ ਹੈ ਇਹ ਸੰਘਰਸ਼ਾਂ ਵਿੱਚੋਂ ਪੈਦਾ ਹੋਈ ਸੰਸਥਾ ਹੈ। ਸੰਸਥਾ ਦਾ ਸਮੁੱਚਾ ਪ੍ਰਬੰਧ ਚਲਾਉਣ ਲਈ ਟਰੱਸਟ ਬਣਿਆ ਹੈ। ਟਰੱਸਟ ਦੀ ਸਮੁੱਚੀ ਟੀਮ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਇਸ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ। ਹਰ ਤਿੰਨ ਸਾਲਾਂ ਬਾਅਦ ਟਰੱਸਟ ਦੀ ਨਵੀਂ ਟੀਮ ਚੁਣੀ ਜਾਂਦੀ ਹੈ। ਮੌਜੂਦਾ ਟੀਮ ਦਾ ਕਾਰਜਕਾਲ ਮਾਰਚ 2026 ਵਿਚ ਪੂਰਾ ਹੋਣਾ ਹੈ, ਜਿਸ ਕਰਕੇ ਟਰੱਸਟ ਦੀ ਨਵੀਂ ਟੀਮ ਦੀ ਚੋਣ ਕੀਤੀ। ਜਿਸਦਾ ਕਾਰਜਕਾਲ 31 ਮਾਰਚ 2029 ਤਕ ਹੋਵੇਗਾ। ਟੀਚਰਜ਼ ਹੋਮ ਟਰੱਸਟ ਦੀ ਜਨਰਲ ਬਾਡੀ ਦੀ ਚੋਣ ਸਬੰਧੀ ਹੋਈ ਮੀਟਿੰਗ ਅਗਲੇ ਤਿੰਨ ਸਾਲਾਂ ਲਈ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ। ਚੋਣ ਦੀ ਸਾਰੀ ਪ੍ਰਕਿਰਿਆ ਟਰੱਸਟ ਦੇ ਚੇਅਰਮੈਨ ਬੀਰਬਲ ਦਾਸ ਦੀ ਨਿਗਰਾਨੀ ਹੇਠ ਸੰਪੂਰਨ ਹੋਈ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਗੁਰਨਾਮ ਸਿੰਘ ਤੇ ਖਰੁਸਚੇਵ ਸ਼ਰਮਾ ਨੇ ਰਿਟਰਨਿੰਗ ਕਮ ਪ੍ਰਜਾਇਡਿੰਗ ਅਫਸਰ ਵਜੋਂ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ। ਨਵੀਂ ਚੁਣੀ ਗਈ ਟੀਮ ਵਿਚ ਗੁਰਬਚਨ ਸਿੰਘ ਮੰਦਰਾਂ ਪ੍ਰਧਾਨ ਤੇ ਲਛਮਣ ਮਲੂਕਾ ਸਕੱਤਰ, ਰਘੁਵੀਰ ਚੰਦ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਲਾਭ ਸਿੰਘ ਮੀਤ ਪ੍ਰਧਾਨ, ਖਜਾਨਚੀ ਪਰਮਜੀਤ ਰਾਮਾਂ, ਸੰਯੁਕਤ ਸਕੱਤਰ ਨਵਨੀਤ ਸਿੰਘ, ਖਰੁਸ਼ਚੇਵ ਸ਼ਰਮਾ ਤੇ ਮੇਹਰ ਬਾਹੀਆ ਐਡੀਟਰ ਚੁਣੇ ਗਏ। ਇਨ੍ਹਾਂ ਅਹੁਦੇਦਾਰਾਂ ਤੋਂ ਇਲਾਵਾ ਖੁਸ਼ਬੀਰ ਸਿੰਘ, ਗੁਰਨਾਮ ਸਿੰਘ ਸਾਬਕਾ ਪ੍ਰਧਾਨ, ਹਰਭਜਨ ਸਿੰਘ ਸੇਲਬਰਾਹ, ਰਘੂ ਸਿੰਗਲਾ ਤੇ ਜਗਤਾਰ ਸਿੰਘ ਬਾਠ ਕਾਰਜਕਾਰਨੀ ਮੈਂਬਰ ਬਣੇ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੇਅਰਮੈਨ ਬੀਰਬਲ ਦਾਸ ਨੇ ਚੁਣੇ ਗਏ ਸਾਰੇ ਮੈਂਬਰਾਂ ਨੂੰ ਟਰੱਸਟ ਦਾ ਕੰਮ ਪੂਰੀ ਜ਼ਿੰਮੇਵਾਰੀ ਤੇ ਈਮਾਨਦਾਰੀ ਨਾਲ ਕਰਨ ਲਈ ਸੰਵਿਧਾਨ ਦੀ ਸਹੁੰ ਚੁਕਾਈ। ਟੀਚਰਜ਼ ਹੋਮ ਟਰੱਸਟ ਬਠਿੰਡਾ ਦੀ ਸਮੁੱਚੀ ਟੀਮ ਵੱਲੋਂ ਭਵਿੱਖ ਵਿਚ ਸਿੱਖਿਆ ਤੇ ਵਿਦਿਆਰਥੀਆਂ ਸਬੰਧੀ ਸਮਾਗਮ ਕਰਵਾਉਣ ਲਈ ਵੀ ਰੂਪ ਰੇਖਾ ਤਿਆਰ ਕੀਤੀ ਗਈ। ਅਖ਼ੀਰ ਵਿਚ ਲਛਮਣ ਮਲੂਕਾ ਵੱਲੋਂ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ।