ਭਾਜਪਾ ਆਗੂਆਂ ਨੇ ਫੂਕਿਆ ਭੁੱਲਰ ਦਾ ਪੁਤਲਾ
ਭਾਜਪਾ ਆਗੂਆਂ ਨੇ ਭੁੱਲਰ ਦਾ ਪੁਤਲਾ ਫੂਕਿਆ
Publish Date: Tue, 24 Mar 2026 05:10 PM (IST)
Updated Date: Wed, 25 Mar 2026 04:02 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਭਾਰਤੀ ਜਨਤਾ ਪਾਰਟੀ ਸਰਕਲ ਭਗਤਾ ਭਾਈ ਦੇ ਆਗੂਆਂ ਵੱਲੋਂ ਸਥਾਨਕ ਸ਼ਹਿਰ ਦੇ ਮੇਨ ਚੌਕ ’ਚ ‘ਆਪ’ ਦੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਜਪਾ ਸਰਕਲ ਭਗਤਾ ਭਾਈ ਦੇ ਪ੍ਰਧਾਨ ਬਵਲੇਸ਼ ਕੁਮਾਰ ਬੌਬੀ ਸਿੰਗਲਾ ਤੇ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਕਥਿਤ ਵਧੀਕੀਆਂ ਕਾਰਨ ਡੀਐੱਮ ਗਗਨਦੀਪ ਸਿੰਘ ਰੰਧਾਵਾ ਮੌਤ ਦੇ ਮੂੰਹ ’ਚ ਚਲਾ ਗਿਆ ਹੈ। ਇਸੇ ਤਰ੍ਹਾਂ ਬਾਘਾ ਪੁਰਾਣਾ ਦੇ ਐੱਸਡੀਐੱਮ ਨੇ ਉਸ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਦੀ ਦੁਹਾਈ ਪਾਈ ਹੈ। ‘ਆਪ’ ਸਾਰੇ ਨਿਯਮ ਛਿੱਕੇ ਟੰਗ ਕੇ ਆਪ ਹੁਦਰੀਆਂ ਕਰ ਰਹੀ ਹੈ, ਜਿਸ ਕਰਕੇ ਸੂਬੇ ਵਿਚ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ, ਉੱਥੇ ਸੈਂਕੜੇ ਅਫਸਰਾਂ ਦੇ ਵੀ ਨੱਕ ’ਚ ਦਮ ਕੀਤਾ ਹੋਇਆ। ਭਾਜਪਾ ਆਗੂਆਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚੋਂ ਆਪ ਨੂੰ ਚੱਲਦਾ ਕਰਨ ਲਈ ਭਾਜਪਾ ਦਾ ਸਾਥ ਦੇਣ। ਇਸ ਮੌਕੇ ਸੁਖਚੈਨ ਸਿੰਘ ਧੁੰਨਾ ਮੀਤ ਪ੍ਰਧਾਨ, ਸਤਵੀਰ ਸਿੰਘ ਜੱਗਾ ਮੀਤ ਪ੍ਰਧਾਨ, ਜਰਨਲ ਸੈਕਟਰੀ ਮੇਜਰ ਸਿੰਘ, ਸਲਾਬਤਪੁਰਾ ਸਰਕਲ ਦੇ ਪ੍ਰਧਾਨ ਮੰਦਰ ਸਿੰਘ ਕੋਇਰ ਸਿੰਘ ਵਾਲਾ, ਗੁਰਮੇਲ ਸਿੰਘ ਰੰਧਾਵਾ, ਜਰਨਲ ਸੈਕਟਰੀ ਰਾਧੇ ਸ਼ਾਮ, ਮਨਦੀਪ ਸ਼ਰਮਾ, ਰਜਿੰਦਰ ਕੁਮਾਰ ਰੀਠਾ, ਸਾਬਕਾ ਕੌਂਸਲਰ ਨਿੱਕਾ ਸਿੰਘ, ਕੇਵਲ ਸਿੰਘ ਪ੍ਰੇਮੀ, ਕੁਲਦੀਪ ਸਿੰਘ, ਮੁਖਤਿਆਰ ਸਿੰਘ ਸੇਵਾ ਮੁਕਤ ਏਐਸਆਈ, ਗੁਰਜੰਟ ਸਿੰਘ ਸਿਰੀਏਵਾਲਾ, ਜੱਸਾ ਸਿੰਘ, ਬ੍ਰਿਸਪਾਲ ਸਿੰਘ ਮਲੂਕਾ, ਬਲਵੀਰ ਸਿੰਘ, ਗਗਨਦੀਪ ਸਿੰਘ ਗਗਨਾ, ਤੇਜਾ ਸਿੰਘ, ਰੇਸ਼ਮ ਸਿੰਘ ਸਾਬਕਾ ਫੌਜੀ ਬੁਰਜ ਲੱਧਾ, ਪਾਲ ਸਿੰਘ ਬੁਰਜ ਲੱਧਾ, ਜੰਟਾ ਸਿੰਘ ਰਾਮੂਵਾਲਾ ਆਦਿ ਸਨ।