ਟੀਚਰਜ਼ ਹੋਮ ਟਰੱਸਟ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ
ਟੀਚਰਜ਼ ਹੋਮ ਟਰੱਸਟ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ
Publish Date: Mon, 23 Mar 2026 06:38 PM (IST)
Updated Date: Tue, 24 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਸਮਾਜਿਕ, ਵਿੱਦਿਅਕ ਤੇ ਸੱਭਿਆਚਾਰਕ ਸਰਗਰਮੀਆਂ ਦੇ ਕੇਂਦਰ ਟੀਚਰਜ਼ ਹੋਮ ਟਰੱਸਟ ਬਠਿੰਡਾ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਨਰਲ ਬਾਡੀ ਮੀਟਿੰਗ ਵਿਚ ਅਗਲੇ ਤਿੰਨ ਸਾਲਾਂ ਲਈ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ। ਚੋਣ ਪ੍ਰਕਿਰਿਆ ਟਰੱਸਟ ਦੇ ਚੇਅਰਮੈਨ ਬੀਰਬਲ ਦਾਸ ਦੀ ਨਿਗਰਾਨੀ ਹੇਠ ਕੀਤੀ ਗਈ। ਗੁਰਨਾਮ ਸਿੰਘ ਅਤੇ ਖਰੁਸ਼ਚੇਵ ਸ਼ਰਮਾ ਨੇ ਰਿਟਰਨਿੰਗ ਅਤੇ ਪ੍ਰੀਜ਼ਾਈਡਿੰਗ ਅਫਸਰਾਂ ਵਜੋਂ ਆਪਣੀਆਂ ਡਿਊਟੀਆਂ ਨਿਭਾਈਆਂ, ਜਿਸ ਨਾਲ ਪੂਰੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ ਹੋਈ। ਨਵੀਂ ਕਾਰਜਕਾਰੀ ਕਮੇਟੀ ਨੇ ਗੁਰਬਚਨ ਸਿੰਘ ਮੰਡੇਰ ਨੂੰ ਪ੍ਰਧਾਨ ਅਤੇ ਲਛਮਣ ਮਲੂਕਾ ਨੂੰ ਸਕੱਤਰ, ਰਘੁਵੀਰ ਚੰਦ ਸ਼ਰਮਾ ਨੂੰ ਸੀਨੀਅਰ ਉਪ ਪ੍ਰਧਾਨ, ਲਾਭ ਸਿੰਘ ਨੂੰ ਉਪ ਪ੍ਰਧਾਨ, ਪਰਮਜੀਤ ਰਮਨ ਨੂੰ ਖਜ਼ਾਨਚੀ ਤੇ ਨਵਨੀਤ ਸਿੰਘ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਖਰੁਸ਼ਚੇਵ ਸ਼ਰਮਾ ਅਤੇ ਮੇਹਰ ਬਾਹੀਆ ਨੂੰ ਆਡੀਟਰ ਨਿਯੁਕਤ ਕੀਤਾ ਹੈ। ਪੰਜ ਕਾਰਜਕਾਰੀ ਮੈਂਬਰ ਵੀ ਚੁਣੇ ਗਏ, ਜਿਨ੍ਹਾਂ ਵਿਚ ਖੁਸ਼ਬੀਰ ਸਿੰਘ, ਗੁਰਨਾਮ ਸਿੰਘ (ਸਾਬਕਾ ਪ੍ਰਧਾਨ), ਹਰਿਭਜਨ ਸਿੰਘ ਸੇਲਬਰਾਹ, ਰਘੂ ਸਿੰਗਲਾ ਅਤੇ ਜਗਤਾਰ ਸਿੰਘ ਬਾਠ ਸ਼ਾਮਲ ਹਨ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੇਅਰਮੈਨ ਬੀਰਬਲ ਦਾਸ ਨੇ ਟਰੱਸਟ ਦੇ ਸੰਵਿਧਾਨ ਅਨੁਸਾਰ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿਚ ਸਮਾਜ ਵਿਚ ਜਾਗਰੂਕਤਾ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਭਵਿੱਖ ’ਚ ਸਿੱਖਿਆ ਤੇ ਵਿਦਿਆਰਥੀਆਂ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ। ਅੰਤ ਵਿੱਚ ਸਕੱਤਰ ਲਛਮਣ ਮਲੂਕਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।