ਪਿੰਡ ਆਦਮਪੁਰਾ ਵਿਖੇ ਲਾਇਆ ਖੂਨਦਾਨ ਕੈਂਪ
ਪਿੰਡ ਆਦਮਪੁਰਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਾਇਆ
Publish Date: Mon, 23 Mar 2026 05:27 PM (IST)
Updated Date: Tue, 24 Mar 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਧੰਨ ਧੰਨ ਬਾਬਾ ਰੋਡੂ ਰਾਮ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਵਿਸ਼ਾਲ ਖੂਨਦਾਨ ਕੈਂਪ ਪਿੰਡ ਆਦਮਪੁਰਾ ਵਿਚ ਐਨਆਰਆਈ ਸਪੋਰਟਸ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ, ਬਾਬਾ ਰੋਡੂ ਰਾਮ ਪ੍ਰਬੰਧਕ ਆਦਮਪੁਰਾ ਵੱਲੋਂ ਸੰਤ ਲਾਲ ਮੁਨੀ ਜੀ ਸਮਾਜ ਸੇਵਾ ਸੁਸਾਇਟੀ, ਰਾਜਗੜ੍ਹ ਅਤੇ ਬਲੱਡ ਡੋਨਰਜ਼ ਕੌਂਸਲ, ਰਾਮਪੁਰਾ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਦੌਰਾਨ ਡਾਕਟਰ ਆਈਬੀ ਅਗਰਵਾਲ, ਮੈਕਸ ਹਸਪਤਾਲ ਬਠਿੰਡਾ ਦੀ ਅਗਵਾਈ ਵਿਚ 36 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਸਾਬਕਾ ਸਰਪੰਚ ਗੁਰਦੀਪ ਸਿੰਘ ਵੱਲੋਂ ਪਹਿਲਾਂ ਖੂਨ ਦਾਨ ਕਰਕੇ ਕੀਤੀ ਗਈ। ਇਸ ਮੌਕੇ ਐੱਨਆਰਆਈ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਬਲਤੇਜ ਖਾਲਸਾ ਤੇ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਵੀ ਖੂਨ ਦਾਨ ਕੀਤਾ ਗਿਆ। ਇਸ ਮੌਕੇ ਸੰਤ ਲਾਲ ਮੁਨੀ ਜੀ ਸਮਾਜ ਸੇਵਾ ਸੁਸਾਇਟੀ, ਰਾਜਗੜ੍ਹ ਵੱਲੋਂ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਕੈਂਪ ਦੀ ਸਫਲਤਾ ‘ਤੇ ਪਰਮਜੀਤ ਸਿੰਘ, ਰਾਜਗੜ੍ਹ ਪ੍ਰਧਾਨ ਸੰਤ ਲਾਲ ਮੁਨੀ ਜੀ ਸਮਾਜ ਸੇਵਾ ਸੁਸਾਇਟੀ, ਅਤੇ ਧਰਮ ਸਿੰਘ ਭੁੱਲਰ, ਪ੍ਰਧਾਨ ਬਲੱਡ ਡੋਨਰਜ਼ ਕੌਂਸਲ, ਰਾਮਪੁਰਾ ਵੱਲੋਂ ਸਾਂਝੇ ਤੌਰ ‘ਤੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਆਦਮਪੁਰਾ ਦਾ ਧੰਨਵਾਦ ਕੀਤਾ ਗਿਆ। ਕਮੇਟੀ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਦਾ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ। 23 ਮਾਰਚ ਨੂੰ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਉਪਰੰਤ ਪਿੰਡ ਦੀਆਂ ਸਮੂਹ ਕੁੜੀਆਂ ਨੂੰ ਮਠਿਆਈ ਨਾਲ ਨਿਵਾਜਿਆ ਗਿਆ। ਕੈਂਪ ਦੀ ਸਫਲਤਾ ਲਈ ਬੇਅੰਤ ਸ਼ਰਮਾ, ਆਦਮਪੁਰਾ (ਕਨੇਡਾ) ਦਾ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਕੁਲਵਿੰਦਰ ਸਿੰਘ ਮਾਨ (ਵਾਈਸ ਪ੍ਰਧਾਨ), ਸੁਖਮੰਦਰ ਸਿੰਘ ਫੌਜੀ (ਸਰਪੰਚ), ਬੇਅੰਤ ਸਿੰਘ ਖਾਲਸਾ (ਮੁੱਖ ਸੇਵਾਦਾਰ), ਨਛੱਤਰ ਸਿੰਘ ਖਾਲਸਾ, ਪਰਮਿੰਦਰ ਸਿੰਘ ਸੰਧੂ, ਨਵਤੇਜ ਸਿੰਘ (ਮੈਂਬਰ, ਬਲਾਕ ਸੰਮਤੀ), ਗੁਰਮੇਲ ਸਿੰਘ (ਪੰਚਾਇਤ ਮੈਂਬਰ), ਬਾਬਾ ਪ੍ਰਗਟ ਸਿੰਘ, ਛਿੰਦਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ਫੌਜੀ ਖਾਲਸਾ, ਗੁਰਜੰਟ ਸਿੰਘ ਜੰਟਾ, ਗੁਰਮੇਲ ਸਿੰਘ ਪ੍ਰੇਮੀ, ਸ਼ਿੰਦਰਪਾਲ ਕੌਰ, ਨਿਰਮਲਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਬੀਬੀਆਂ ਵੀ ਹਾਜ਼ਰ ਸਨ।