ਸਹਾਰਾ ਟੀਮ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਸਹਾਰਾ ਵੱਲੋਂ ਸ਼ਹੀਦੀ ਦਿਵਸ ਧੂਮਧਾਮ ਨਾਲ ਮਨਾਇਆ
Publish Date: Mon, 23 Mar 2026 05:08 PM (IST)
Updated Date: Tue, 24 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪ੍ਰਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਅੱਜ ਭਗਤ ਸਿੰਘ ਚੌਂਕ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਅਤੇ ਸ਼ਹੀਦਾਂ ਨੂੰ ਫੁੱਲਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਸਮਾਰੋਹ ਦੌਰਾਨ ਭਗਤ ਸਿੰਘ ਦੇ ਰੂਪ ਵਿਚ ਸਜਿਆ ਇਕ ਬੱਚਾ, ਜੋ ਜੰਜੀਰਾਂ ਵਿਚ ਜਕੜਿਆ ਹੋਇਆ ਸੀ ਅਤੇ ਸਾਹਮਣੇ ਜਲਦੀ ਮਸ਼ਾਲ ਨਾਲ ਖੜ੍ਹਾ ਸੀ, ਲੋਕਾਂ ਲਈ ਖਿੱਚ ਦਾ ਕੇਦਰ ਬਣਿਆ। ਸਮਾਗਮ ਵਿਚ ਸਹਾਰਾ ਦੇ ਸੰਸਥਾਪਕ ਵਿਜੈ ਗੋਇਲ, ਚੇਅਰਮੈਨ ਪੰਕਜ ਸਿੰਗਲਾ, ਐੱਮਐੱਮ ਬਹਿਲ, ਜੱਗਾ, ਟੇਕ ਚੰਦ, ਸ਼ਾਮ ਮਿੱਤਲ, ਸੰਦੀਪ ਗਿੱਲ, ਵਿੱਕੀ ਕੁਮਾਰ, ਸੰਦੀਪ ਗੋਇਲ, ਰੌਕੀ ਗੋਇਲ, ਰਮਨ ਸਿੱਧੂ, ਹਰਬੰਸ ਸਿੰਘ, ਕਿਸ਼ਨ ਥਾਪਰ, ਗੁੱਲੀ ਠਾਕੁਰ ਅਤੇ ਨੀਤੀਸ਼ ਸੇਨ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਦੇ ਮੁੱਖ ਮਹਿਮਾਨ ਮੰਗਤਰਾਮ ਬਾਂਸਲ (ਕਿਸ਼ੋਰ ਫਿਲਿਪਸ ਇਲੈਕਟ੍ਰਾਨਿਕਸ) ਵੱਲੋਂ ਸੰਸਥਾ ਨੂੰ 11,000 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਇਸ ਦੌਰਾਨ ਸ਼ਹੀਦ ਸਮਾਰਕ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ। ਸਹਾਰਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਰਾਤ ਸਮੇਂ ਦੀਪਮਾਲਾ ਅਤੇ ਰੰਗੀਨ ਰੌਸ਼ਨੀਆਂ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ।