ਬੇਅੰਤ ਸਿੰਘ ਬਲਾਕ ਪ੍ਰਧਾਨ ਤੇ ਜਗਰੂਪ ਸਿੰਘ ਬਣੇ ਸਕੱਤਰ
ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਬਲਾਕ ਬਠਿੰਡਾ ਕਮੇਟੀ ਦੀ ਚੋਣ ਮੁਕੰਮਲ
Publish Date: Sun, 22 Mar 2026 05:34 PM (IST)
Updated Date: Mon, 23 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਗੋਨਿਆਣਾ ਮੰਡੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਸੂਬਾਈ ਇਜਲਾਸ ਮੁਹਿੰਮ ਦੇ ਚਲਦਿਆਂ ਪਿੰਡ ਇਕਾਈਆਂ ਦੀਆਂ ਚੋਣਾਂ ਮੁਕੰਮਲ ਕਰਨ ਉਪਰੰਤ ਹੁਣ ਬਲਾਕ ਕਮੇਟੀ ਦੀਆਂ ਚੋਣਾਂ ਨੂੰ ਮੁਕੰਮਲ ਤਰੀਕੇ ਨਾਲ ਪੂਰਾ ਕਰਨ ਲਈ ਲਗਾਤਾਰ ਮੁਹਿੰਮ ਵਿੱਢੀ ਹੋਈ ਹੈ। ਇਸ ਮੌਕੇ ਇਸੇ ਕੜੀ ਤਹਿਤ ਬਲਾਕ ਬਠਿੰਡਾ ਕਮੇਟੀ ਦੀ ਚੋਣ ਪਿੰਡ ਜੰਡਾਂਵਾਲਾ ਦੇ ਵੱਡੇ ਗੁਰੂਦੁਆਰਾ ਸਾਹਿਬ ਵਿਖੇ ਕੀਤੀ ਗਈ। ਜਿਸਦੀ ਅਗਵਾਈ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਡਿੱਖ ਵੱਲੋਂ ਕੀਤੀ ਗਈ। ਇਸ ਦੌਰਾਨ ਬਲਾਕ ਬਠਿੰਡਾ ਦੀਆਂ ਵੱਖ ਵੱਖ ਪਿੰਡ ਇਕਾਈਆਂ ਤੋਂ ਕਿਸਾਨ ਆਗੂਆਂ ਵੱਲੋਂ ਸਰਬਸੰਮਤੀ ਨਾਲ 11 ਮੈਂਬਰੀ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ। ਜਿਸ ਵਿਚ ਬੇਅੰਤ ਸਿੰਘ ਜੰਡਾਂਵਾਲਾ ਨੂੰ ਪ੍ਰਧਾਨ, ਜਗਰੂਪ ਸਿੰਘ ਖਿਆਲੀਵਾਲਾ ਨੂੰ ਸਕੱਤਰ, ਗੁਰਮੀਤ ਸਿੰਘ ਖਾਲਸਾ ਜੰਡਾਂਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਸਰੂਪ ਸਿੰਘ ਖ਼ਾਲਸਾ ਬਰਕੰਦੀ ਨੂੰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਖਿਆਲੀਵਾਲਾ ਨੂੰ ਖਜ਼ਾਨਚੀ, ਅੰਮ੍ਰਿਤਪਾਲ ਸਿੰਘ ਬਰਕੰਦੀ ਨੂੰ ਸਹਾਇਕ ਸਕੱਤਰ ਤੇ ਅਮਨਪ੍ਰੀਤ ਸਿੰਘ ਬਰਕੰਦੀ ਨੂੰ ਪ੍ਰੈੱਸ ਸਕੱਤਰ ਵਜੋਂ ਚੁਣਿਆ ਗਿਆ ਜਦਕਿ ਭੂਰਾ ਸਿੰਘ ਜੰਡਾਂਵਾਲਾ, ਇਕਬਾਲ ਸਿੰਘ ਜੰਡਾਂਵਾਲਾ, ਬਾਦਲ ਸਿੰਘ ਜੰਡਾਂਵਾਲਾ ਤੇ ਮੋਹਰ ਸਿੰਘ ਖਿਆਲੀਵਾਲਾ ਨੂੰ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ। ਇਸ ਮੌਕੇ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਮਗਰੋਂ ਸਮੁੱਚੇ ਚੁਣੇ ਗਏ ਅਹੁਦੇਦਾਰਾਂ ਤੇ ਕਮੇਟੀ ਮੈਂਬਰਾਂ ਵੱਲੋਂ ਇਜਲਾਸ ਮੁਹਿੰਮ ਮੌਕੇ ਹਾਜ਼ਰ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਜਥੇਬੰਦੀ ਦੇ ਮਨੋਰਥ ਉੱਪਰ ਚਲਦਿਆ ਪੂਰੀ ਤਨਦੇਹੀ ਨਾਲ ਜਥੇਬੰਦੀ ਪ੍ਰਤੀ ਸਮਰਪਿਤ ਰਹਿਣਗੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕੁਲਜਿੰਦਰ ਕਿੰਦਾ ਜੰਡਾਂਵਾਲਾ, ਜ਼ਿਲ੍ਹਾ ਖਜ਼ਾਨਚੀ ਕਰਮਜੀਤ ਸਿੰਘ ਸੇਵਾ ਮੁਕਤ ਜੇਈ ਭਗਤਾ ਤੋਂ ਇਲਾਵਾ ਹੋਰ ਵੀ ਪਿੰਡ ਇਕਾਈਆਂ ਤੋਂ ਕਿਸਾਨ ਆਗੂ ਹਾਜ਼ਰ ਸਨ।