ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਕਰਵਾਇਆ ਖੇਡ ਮੇਲਾ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਾਲਾਨਾ ਖੇਡ ਮੇਲਾ ਕਰਵਾਇਆ
Publish Date: Sun, 22 Mar 2026 05:27 PM (IST)
Updated Date: Mon, 23 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਵੱਲੋਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਮੁੱਖ ਮਹਿਮਾਨਾਂ ਵਿੱਚ ਏਅਰ ਕਮੋਡੋਰ ਪ੍ਰਦੀਪ ਬੱਤਰਾ, ਪਾਇਲ ਬੱਤਰਾ ਅਤੇ ਗੁਰਦੁਆਰਾ ਸਾਹਿਬ ਘੁੱਦਾ ਦੇ ਪ੍ਰਧਾਨ ਕਰਮਜੀਤ ਸਿੰਘ ਸ਼ਾਮਲ ਸਨ।
ਡਾ. ਸੰਜੀਵ ਕੁਮਾਰ ਮੰਡੇਰ, ਮੁਖੀ ਸਰੀਰਕ ਸਿੱਖਿਆ ਵਿਭਾਗ ਨੇ ਦੱਸਿਆ ਕਿ ਇੰਟਰਮਿਊਰਲ ਖੇਡ ਮੁਕਾਬਲੇ 29 ਅਗਸਤ 2025 ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਹਾਕੀ ਨਾਲ ਸ਼ੁਰੂ ਹੋਏ। ਸੈਸ਼ਨ ਦੌਰਾਨ ਫੁੱਟਬਾਲ, ਵਾਲੀਬਾਲ, ਕ੍ਰਿਕਟ, ਕਬੱਡੀ, ਬੈਡਮਿੰਟਨ, ਬਾਸਕਟਬਾਲ ਅਤੇ ਰਵਾਇਤੀ ਖੇਡਾਂ ਜਿਵੇਂ ਰੱਸਾਕਸੀ, ਗਿੱਲੀ-ਡੰਡਾ ਅਤੇ ਸੱਤ ਪੱਥਰ ਵੀ ਕਰਵਾਏ ਗਏ। ਐਥਲੈਟਿਕਸ ਵਿਚ 100 ਮੀਟਰ ਅਤੇ 200 ਮੀਟਰ ਦੌੜ, 4×50 ਅਤੇ 4×100 ਮੀਟਰ ਰੀਲੇ, ਲਾਂਗ ਜੰਪ ਅਤੇ ਸ਼ਾਰਟ ਪੁੱਟ ਮੁਕਾਬਲੇ ਹੋਏ। 100 ਮੀਟਰ ਦੌੜ ਵਿਚ ਅਭਿਸ਼ੇਕ ਤਿਵਾੜੀ ਅਤੇ ਪ੍ਰੀਤੀਕਸ਼ਾ ਨੇ ਸੋਨੇ ਦੇ ਤਗਮੇ ਜਿੱਤੇ। ਸਰੀਰਕ ਸਿੱਖਿਆ ਵਿਭਾਗ ਨੇ ਦੋਹਾਂ ਵਰਗਾਂ ਵਿੱਚ ਰੱਸਾਕਸ਼ੀ ਵਿਚ ਦਬਦਬਾ ਬਣਾਇਆ। ਆਰਮ ਰੈਸਲਿੰਗ ਵੀ ਵਿਦਿਆਰਥੀਆਂ ਵਿੱਚ ਉਤਸ਼ਾਹ ਜਗਾਉਣ ਵਾਲੀ ਖੇਡ ਸੀ। ਵਾਈਸ-ਚਾਂਸਲਰ ਪ੍ਰੋ. ਤਿਵਾਰੀ ਅਤੇ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਸਾਲ 2025-26 ਲਈ ਓਵਰਆਲ ਚੈਂਪੀਅਨਸ਼ਿਪ ਟਰਾਫੀ ਸਰੀਰਕ ਸਿੱਖਿਆ ਵਿਭਾਗ ਨੂੰ ਦਿੱਤੀ ਗਈ। ਏਅਰ ਕਮੋਡੋਰ ਪ੍ਰਦੀਪ ਬੱਤਰਾ ਨੇ ਕਿਹਾ ਕਿ ਨਿਯਮਿਤ ਸਰੀਰਕ ਸਰਗਰਮੀਆਂ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ। ਸਮਾਗਮ ਡਾ. ਐਮ. ਜੌਨ ਦੇ ਧੰਨਵਾਦ ਸੁਨੇਹੇ ਨਾਲ ਸਮਾਪਤ ਹੋਇਆ।