ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੀ 10 ਮੈਂਬਰੀ ਕਮੇਟੀ ਚੁਣੀ
ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਨੰਦਗੜ੍ਹ ਕੋਟੜਾ ਦੀ 10 ਮੈਂਬਰੀ ਕਮੇਟੀ ਦੀ ਚੋਣ
Publish Date: Sun, 22 Mar 2026 05:23 PM (IST)
Updated Date: Mon, 23 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਰਾਮਪੁਰਾ ਫੂਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਸੂਬਾਈ ਇਜਲਾਸ ਮੁਹਿੰਮ ਦੇ ਚਲਦਿਆਂ ਵੱਖ ਵੱਖ ਕਾਰਜਕਾਰੀ ਜ਼ਿਲ੍ਹਿਆਂ ਅਧੀਨ ਆਉਂਦੇ ਬਲਾਕਾਂ ਤਹਿਤ ਪਿੰਡ ਇਕਾਈਆਂ ਦੇ ਪੁਨਰ ਗਠਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਤਹਿਤ ਜਥੇਬੰਦੀ ਦੇ ਬਲਾਕ ਰਾਮਪੁਰਾ ਅਧੀਨ ਪਿੰਡ ਨੰਦਗੜ੍ਹ ਕੋਟੜਾ ਦੀ 10 ਮੈਂਬਰੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਉਕਤ ਕਮੇਟੀ ਦੀ ਚੋਣ ਨੂੰ ਲੈਕੇ ਜਥੇਬੰਦੀ ਦੇ ਰਾਮਪੁਰਾ ਪਿੰਡ ’ਚ ਸਥਿਤ ਦਫਤਰ ਵਿਖੇ ਇਕ ਮੀਟਿੰਗ ਕੀਤੀ ਗਈ। ਜਿਸਦੀ ਅਗਵਾਈ ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਡਿੱਖ ਵੱਲੋਂ ਕੀਤੀ ਗਈ। ਇਸ ਮੌਕੇ ਉਕਤ ਕਮੇਟੀ ਦੇ ਸੰਗਠਨ ਬਣਤਰ ਤਹਿਤ ਪ੍ਰਧਾਨ ਲਖਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਜੱਗਾ ਸਿੰਘ ਨੰਬਰਦਾਰ, ਖਜਾਨਚੀ ਡਾ. ਜੱਗਾ ਸਿੰਘ ਆਦਿ ਨੂੰ ਉਕਤ ਅਹੁਦਿਆਂ ਲਈ ਚੁਣਿਆ ਗਿਆ ਜਦਕਿ ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਲਖਵੀਰ ਸਿੰਘ, ਸਰਬਜੀਤ ਸਿੰਘ, ਜੁਗਿੰਦਰ ਸਿੰਘ ਤੇ ਕਾਲਾ ਸਿੰਘ ਨੂੰ ਕਮੇਟੀ ਮੈਂਬਰਾਂ ਵਜੋਂ ਚੁਣਿਆ ਗਿਆ। ਇਸ ਮੌਕੇ ਉਕਤ ਚੁਣੀ ਗਈ ਕਮੇਟੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਡਿਖ ਵੱਲੋਂ ਜਥੇਬੰਦੀ ਦੀ ਸੰਵਿਧਾਨਿਕ ਰੀਤੀ ਤਹਿਤ ਜਥੇਬੰਦੀ ਦੀ ਵਿਚਾਰਧਾਰਾ ਅਤੇ ਸੰਵਿਧਾਨ ਉੱਪਰ ਕਾਇਮ ਰਹਿਣ ਲਈ ਪ੍ਰਣ ਦਵਾਇਆ ਗਿਆ ਤੇ ਨਵੀਂ ਚੁਣੀ ਗਈ ਕਮੇਟੀ ਨੇ ਹਾਜ਼ਰ ਬਲਾਕ ਰਾਮਪੁਰਾ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਜਥੇਬੰਦੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹਿਣਗੇ ਅਤੇ ਅਗਾਊਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਆਉਣ ਵਾਲੇ ਸੱਦਿਆਂ ਵਿਚ ਡਟਵੀਂ ਸ਼ਮੂਲੀਅਤ ਕਰਨਗੇ। ਇਸ ਮੌਕੇ ਬਲਾਕ ਰਾਮਪੁਰਾ ਤੋਂ ਪ੍ਰਧਾਨ ਭੋਲਾ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਡਿੱਖ, ਸਕੱਤਰ ਗੁਰਪ੍ਰੀਤ ਸਿੰਘ ਢੱਡੇ ਤੇ ਪ੍ਰੈੱਸ ਸਕੱਤਰ ਦਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਸ਼ਾਮਲ ਸਨ।