ਸ਼ਹੀਦ ਕੌਮਾਂ ਦਾ ਹੁੰਦੇ ਨੇ ਸਰਮਾਇਆ : ਸਾਹਿਤਕ ਮੰਚ
ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ: ਸਾਹਿਤਕ ਮੰਚ
Publish Date: Sun, 22 Mar 2026 05:22 PM (IST)
Updated Date: Mon, 23 Mar 2026 04:07 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ ਸ਼ਹੀਦ, ਕੌਮਾਂ ਦਾ ਸਰਮਾਇਆ ਹੋਣ ਦੇ ਨਾਲ, ਕੌਮਾਂ ਦੀ ਜ਼ਮੀਰ ਵੀ ਹੋਇਆ ਕਰਦੇ ਹਨ, ਇਹ ਵਿਚਾਰ ਇਲਾਕੇ ਦੀ ਨਾਮਵਾਰ ਸਾਹਿਤਕ ਸੰਸਥਾ ਸਾਹਿਤਕ ਮੰਚ ਭਗਤਾ ਦੇ ਆਗੂ ਸੁਖਮੰਦਰ ਬਰਾੜ ਗੁੰਮਟੀ, ਨਛੱਤਰ ਸਿੰਘ ਸਿੱਧੂ, ਬਲੌਰ ਸਿੰਘ ਸਿੱਧੂ ਅਤੇ ਰੰਗਕਰਮੀ ਸੁਖਵਿੰਦਰ ਚੀਦਾ ਨੇ ਦਿੱਤੇ। ਮੰਚ ਵੱਲੋਂ 23 ਮਾਰਚ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਵਿਚਾਰਧਾਰਾ ਨੂੰ ਨੌਜਵਾਨਾਂ ਤਕ ਪਹੁੰਚਾਉਣ ਲਈ ਸਮਾਗਮ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਾਰਥਿਕਤਾ ਉੱਤੇ ਵੱਖ ਵੱਖ ਬੁੱਧੀਜੀਵੀਆਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਸਮਾਗਮ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਖ਼ਾਸ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਸਮੁੱਚੇ ਮੰਚ ਦੀ ਮਿਹਨਤ ਸਦਕਾ ਸਾਡੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਸੇਧ ਮਿਲੇਗੀ। ਇਸ ਮੌਕੇ ਗੁਰਦਰਸ਼ਨ ਸਿੰਘ ਲੁੱਧੜ, ਪ੍ਰਿੰਸੀਪਲ ਹੰਸ ਸਿੰਘ ਸੋਹੀ, ਮੀਤ ਪ੍ਰਧਾਨ ਹਰਜੀਤ ਸਿੰਘ ਗੰਗਾ, ਪ੍ਰੈਸ ਸਕੱਤਰ ਰਜਿੰਦਰ ਸਿੰਘ ਮਰਾਹੜ, ਸਲਾਹਕਾਰ ਡਾ. ਬਲਵਿੰਦਰ ਸਿੰਘ ਸੋਢੀ, ਤਰਲੋਚਨ ਸਿੰਘ ਗੰਗਾ, ਮਾਸਟਰ ਸੁਰਜੀਤ ਸਿੰਘ, ਮਾਸਟਰ ਰਣਜੋਧ ਸਿੰਘ, ਸਿਕੰਦਰ ਦੀਪ ਸਿੰਘ ਰੂਬਲ, ਨੌਜਵਾਨ ਸ਼ਾਇਰ ਗੁਰਵਿੰਦਰ ਮਾਨ ਕੋਠਾ ਗੁਰੂ, ਸੰਦੀਪ ਸਿੰਘ ਭਗਤਾ ਆਦਿ ਹਾਜਰ ਸਨ।