ਚੋਣਾਂ ’ਚ 40 ਟਿਕਟਾਂ ਔਰਤਾਂ ਤੇ 40 ਟਿਕਟਾਂ ਨੌਜਵਾਨਾਂ ਨੂੰ ਦੇਵੇਗੀ ‘ਆਪ’ : ਭਾਈਰੂਪਾ
ਚੋਣਾਂ ਵਿੱਚ 40 ਟਿਕਟਾਂ ਔਰਤਾਂ ਅਤੇ 40 ਟਿਕਟਾਂ ਨੌਜਵਾਨਾਂ ਨੂੰ ਦੇਵੇਗੀ: ਮੱਖਣ ਸਿੰਘ ਭਾਈਰੂਪਾ
Publish Date: Sun, 22 Mar 2026 05:15 PM (IST)
Updated Date: Mon, 23 Mar 2026 04:05 AM (IST)

ਸਟਾਫ਼ ਰਿਪਰੋਟਰ, ਪੰਜਾਬੀ ਜਾਗਰਣ, ਬਠਿੰਡਾ : ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੱਖਣ ਸਿੰਘ ਭਾਈਰੂਪਾ ਨੇ ਪ੍ਰੈਸ ਦੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਕਰੀਬ 40 ਟਿਕਟਾਂ ਔਰਤਾਂ ਅਤੇ 40 ਟਿਕਟਾਂ ਨੌਜਵਾਨਾਂ ਨੂੰ ਦੇਣ ਦਾ ਇਕ ਮਹੱਤਵਪੂਰਨ ਫੈਸਲਾ ਲਿਆ ਹੈ। ਮਹਿਲਾਵਾਂ ਦੀ ਅੱਧੀ ਆਬਾਦੀ ਹੋਣ ਦੇ ਬਾਵਜੂਦ ਵੀ ਔਰਤਾਂ ਨੂੰ ਸਮਾਜਿਕ ਅਤੇ ਰਾਜਨੀਤਕ ਤੌਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ, ਕੋਈ ਵੀ ਰਿਵਾਇਤੀ ਪਾਰਟੀ ਔਰਤਾਂ ਨੂੰ ਰਾਜਨੀਤਕ ਪ੍ਰਤੀਨਿਧਤਾ ਨਹੀਂ ਦਿੰਦੀ, ਜੋ ਕਿ ਉਨਾਂ ਨਾਲ ਬੇਇਨਸਾਫ਼ੀ ਹੈ। ਭਾਈ ਰੂਪਾ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਅਸਪਾ ਨੌਜਵਾਨ ਪੀੜੀ ਦੇ ਕਰੀਬ 40 ਮਰਦ ਆਗੂਆਂ ਨੂੰ ਟਿਕਟਾਂ ਦੇ ਕੇ ਉਤਸ਼ਾਹਿਤ ਕਰੇਗੀ ਤਾਂ ਕਿ ਉਹ ਵੀ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹਿੱਸਾ ਪਾਕੇ ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚੋਂ ਬਾਹਰ ਕੱਢ ਸਕਣ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ, ਬੀਜੇਪੀ, ਕਾਂਗਰਸ ਤੇ ‘ਆਪ’ ਨੇ ਦੀਆਂ ਸਰਕਾਰਾਂ ਨੇ ਨਸ਼ਾ ਮਾਫ਼ੀਆਵਾਦ, ਗੈਂਗਸਟਰਵਾਦ, ਭ੍ਰਿਸ਼ਟਾਚਾਰ ਨੂੰ ਪ੍ਰਮੋਟ ਕੀਤਾ ਹੈ। ਜਰਨਲ ਸਕੱਤਰ ਭਾਈ ਰੂਪਾ ਨੇ ਦਸਿਆ ਕਿ ਪਾਰਟੀ ਦੀ ਸਰਕਾਰ ਬਣਨ ’ਤੇ ਆਰਥਿਕ ਤੌਰ ਤੇ ਪੱਛੜੇ ਵਰਗਾਂ ਦੀਆਂ ਬੇਟੀਆਂ ਦੇ ਵਿਆਹ ਤੇ ਸ਼ਗਨ ਸਕੀਮ ਤਹਿਤ 1 ਲੱਖ 51 ਹਜ਼ਾਰ ਰੁਪਏ ਦੀ ਰਾਸ਼ੀ ਵਿਆਹ ਤੋਂ ਇਕ ਮਹੀਨਾ ਪਹਿਲਾਂ ਸਬੰਧਤ ਲੜਕੀ ਦੇ ਖਾਤੇ ਵਿੱਚ ਆਨਲਾਈਨ ਜਮ੍ਹਾਂ ਕਰਵਾ ਦਿਤੀ ਜਾਵੇਗੀ। ਹਰ ਵਿਭਾਗ ਵਿੱਚ ਪੇਸ਼ਾਵਰ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਪੰਜਾਬ ਵਿੱਚ ਕਾਂਗਰਸ, ਸ੍ਰੋਮਣੀ ਅਕਾਲੀ, ਬੀਜੇਪੀ ਆਪ ਸਰਕਾਰ ਨੇ ਮੰਡਲ ਕਮਿਸ਼ਨ ਰਿਪੋਰਟ ਤੇ 85ਵੀਂ ਸੰਵਿਧਾਨਕ ਸੋਧ ਲਾਗੂ ਨਹੀਂ ਕੀਤੀ, ਅਸਪਾ ਦੀ ਸਰਕਾਰ ਸਰਕਾਰ ਬਣਨ ਤੇ ਉਕਤ ਦੋਵੇਂ ਮੁੱਦੇ ਤਰੁੰਤ ਇੰਨ੍ਹ ਬਿੰਨ੍ਹ ਲਾਗੂ ਕੀਤੇ ਜਾਣਗੇ। ਇਸ ਮੌਕੇ ਬੀਬੀ ਮਲਕੀਤ ਕੌਰ ਭੱਟੀ ਜ਼ਿਲ੍ਹਾ ਜਨਰਲ ਸਕੱਤਰ ਅਤੇ ਬਰਨਾਲਾ ਜੋਨ ਮਾਲਵਾ ਦੇ ਚੇਅਰਮੈਨ ਰੂਪ ਸਿੰਘ ਬੀੜ ਤਲਾਬ ਵੀ ਹਾਜ਼ਰ ਸਨ।