ਠੇਕੇ ਤੋਂ ਬੀਅਰ ਦੇ ਕੈਨ ਚੋਰੀ, ਇਕ ਕਾਬੂ
ਸ਼ਰਾਬ ਦੇ ਠੇਕੇ ਤੋਂ ਬੀਅਰ ਦੇ ਕੈਨ ਚੋਰੀ, ਇਕ ਕਾਬੂ
Publish Date: Sun, 22 Mar 2026 05:00 PM (IST)
Updated Date: Mon, 23 Mar 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਸ਼ਰਾਬ ਦੇ ਠੇਕੇ ਤੋਂ ਬੀਅਰ ਦੇ ਕੈਨ ਚੋਰੀ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਦਲ ਲਾਲ ਵਾਸੀ ਮਹਿਰਾਜ ਨੇ ਦੱਸਿਆ ਕਿ ਉਹ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦਾ ਹੈ। 17 ਮਾਰਚ ਨੂੰ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਠੇਕੇ ‘ਤੇ ਆਏ ਅਤੇ ਉਸ ਤੋਂ ਸ਼ਰਾਬ ਦੀ ਬੋਤਲ ਮੰਗੀ। ਜਦੋਂ ਉਸ ਨੇ ਪਹਿਲਾਂ ਪੈਸੇ ਮੰਗੇ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ‘ਤੇ ਉਸ ਨੇ ਵੀ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ‘ਤੇ ਤਿੰਨੋਂ ਨੌਜਵਾਨ ਗੁੱਸੇ ਵਿਚ ਆ ਗਏ ਅਤੇ ਉਸ ਨਾਲ ਗਾਲੀ-ਗਲੌਚ ਕਰਨ ਲੱਗ ਪਏ। ਉਨ੍ਹਾਂ ਨੇ ਉਸ ਦੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਵੀ ਕੀਤਾ, ਜਿਸ ਨਾਲ ਠੇਕੇ ’ਤੇ ਪਈਆਂ ਕੁਝ ਬੋਤਲਾਂ ਟੁੱਟ ਗਈਆਂ। ਇਸ ਤੋਂ ਬਾਅਦ ਦੋਸ਼ੀਆਂ ਨੇ ਠੇਕੇ ਵਿਚ ਦਾਖਲ ਹੋ ਕੇ ਫ੍ਰਿਜ਼ ਵਿਚ ਪਏ ਵੱਖ-ਵੱਖ ਬ੍ਰਾਂਡਾਂ ਦੇ ਬੀਅਰ ਦੇ ਕੈਨ ਪਲਾਸਟਿਕ ਦੇ ਗੱਟੇ ਵਿਚ ਪਾ ਲਏ ਅਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਜਾਂਚ ਦੌਰਾਨ ਪਤਾ ਲੱਗਿਆ ਕਿ ਦੋਸ਼ੀ ਕੁੱਲ 26 ਬੀਅਰ ਦੇ ਕੈਨ ਲੈ ਗਏ ਸਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਦੋਸ਼ੀ, ਪਿੰਡ ਕੋਠੇ ਮੱਲੂਆਣਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਦੋ ਅਣਪਛਾਤੇ ਵਿਅਕਤੀਆਂ ਦੀ ਤਲਾਸ਼ ਜਾਰੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਗਦੇਵ ਸਿੰਘ ਵੱਲੋਂ ਕੀਤੀ ਜਾ ਰਹੀ ਹੈ।