25 ਹਜ਼ਾਰ ਦੀ ਨਕਦੀ ਖੋਹਣ ਖ਼ਿਲਾਫ਼ ਕੇਸ ਦਰਜ
ਕਰਮਚਾਰੀ ਕੋਲੋ 25 ਹਜ਼ਾਰ ਦੀ ਨਕਦੀ ਖੋਹੀ, ਕੇਸ ਦਰਜ
Publish Date: Sun, 22 Mar 2026 04:59 PM (IST)
Updated Date: Mon, 23 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਬਾਲਿਆਂਵਾਲੀ ਪੁਲਿਸ ਨੇ ਇਕ ਵਿਅਕਤੀ ਕੋਲੋ 25 ਹਜ਼ਾਰ ਦੀ ਨਕਦੀ ਖੋਹਣ ਦੇ ਦੋਸ਼ ਵਿਚ ਇਕ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਸਪਾਲ ਸਿੰਘ ਵਾਸੀ ਪਿੰਡ ਖੋਖਰ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਐਸਬੀਆਈ ਬੈਂਕ ਵਿਚ ਕੰਮ ਕਰਦਾ ਹੈ। 18 ਮਾਰਚ ਨੂੰ ਉਹ ਆਪਣੀ ਦੁਕਾਨ ‘ਤੇ ਮੌਜੂਦ ਸੀ ਤੇ ਕੰਮ ਮੁਕਾਉਣ ਤੋਂ ਬਾਅਦ ਘਰ ਜਾਣ ਲਈ ਸਾਰੇ ਪੈਸੇ ਇਕੱਠੇ ਕਰ ਰਿਹਾ ਸੀ। ਇਸ ਦੌਰਾਨ ਪਿੰਡ ਖੋਖਰ ਦਾ ਜਗਮੀਤ ਸਿੰਘ ਉਸਦੀ ਦੁਕਾਨ ‘ਤੇ ਆਇਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ 25,000 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਿਆ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਜਗਮੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ, ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।