ਕੇਜਰੀਵਾਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ : ਗੋਰਾ
ਬੀਜੇਪੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਰਚੀ ਸਾਜਿਸ਼ ਦਾ ਹੋਇਆ ਪਰਦਾਫਾਸ਼ : ਹਰਪ੍ਰੀਤ ਸਿੰਘ ਗੋਰਾ
Publish Date: Sun, 22 Mar 2026 04:55 PM (IST)
Updated Date: Mon, 23 Mar 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਪ੍ਰੀਤ ਸਿੰਘ ਗੋਰਾ ਨੇ ਦੱਸਿਆ ਕਿ ਦਿੱਲੀ ਦੇ ਫਰਜ਼ੀ ਸ਼ਰਾਬ ਘੁਟਾਲੇ ਬਾਬਤ ਭਾਰਤੀ ਜਨਤਾ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਆਪ ਸੀਨੀਅਰ ਆਗੂਆਂ ਨੂੰ ਬਦਨਾਮ ਕਰਨ ਲਈ ਆਮ ਆਦਮੀ ਪਾਰਟੀ ਵਿਰੁੱਧ ਰਚੀ ਗਈ ਸਾਜਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਗੋਰਾ ਨੇ ਕਿਹਾ ਕਿ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਣਾਈ ਗਈ ਐਕਸਾਈਜ ਪਾਲਿਸੀ ਰਾਹੀਂ ਦਿੱਲੀ ਦਾ ਖ਼ਜ਼ਾਨਾ ਭਰਨ ਨੂੰ ਕੇਂਦਰ ਸਰਕਾਰ ਵੱਲੋਂ ਘਪਲਾ ਦੱਸਿਆ। ਉਨ੍ਹਾਂ ਕਿਹਾ ਕਿ ਜਿਹੜਾ ਘੁਟਾਲਾ ਹੋਇਆ ਹੀ ਨਹੀਂ ਉਸ ਫਰ਼ਜ਼ੀ ਘੁਟਾਲੇ ਦੇ ਦੋਸ਼ ਵਿੱਚ ਇੱਕ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਸੁੱਟਣਾ ਹੁੱਣ ਬੇਨਕਾਬ ਹੋ ਗਿਆ ਹੈ। ਸਚਾਈ ਨੂੰ ਕੋਈ ਵੀ ਲੁਕੋ ਕੇ ਨਹੀਂ ਰੱਖ ਸਕਦਾ, ਇਸ ਲਈ ਪਿੰਡ-ਪਿੰਡ ਲੋਕਾਂ ਨੂੰ ਇਸ ਬਾਰੇ ਦੱਸਿਆ ਜਾਵੇਗਾ। ਇਸ ਦੌਰਾਨ ਹਰਪ੍ਰੀਤ ਸਿੰਘ ਗੋਰਾ ਨੇ ਦੱਸਿਆ ਕਿ ਪਿੰਡ ਪੱਕਾ ਕਲਾਂ ਵਿਖੇ ਕੇਂਦਰ ਦੀ ਸਰਕਾਰ ਦੀ ਵਿਰੋਧੀ ਪਾਰਟੀ ਨੂੰ ਬਦਨਾਮ ਕਰਨ ਅਤੇ ਉਚ ਅਦਾਲਤ ਵੱਲੋਂ ਲਗਾਈ ਗਈ ਫਟਕਾਰ ਨੂੰ ਲੋਕਾਂ ਸਾਹਮਣੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਚਾਈ ਦਾ ਪਤਾ ਲੱਗ ਰਿਹਾ ਹੈ। ਇਸ ਮੌਕੇ ਬਲਾਕ ਸੰਮਤੀ ਦੇ ਮੈਂਬਰ ਠਾਣਾ ਸਿੰਘ, ਯੂਥ ਪ੍ਰਧਾਨ ਵਿਪਨ ਕੁਮਾਰ, ਨਾਹਰ ਸਿੰਘ, ਰਣਜੀਤ ਸਿੰਘ ਰਣੀਆ ਤੇ ਪਿੰਡ ਪੱਕਾ ਕਲਾਂ ਦੇ ਨਿਵਾਸੀ ਆਦਿ ਹਾਜ਼ਰ ਸਨ।