ਪਸ਼ੂਆਂ ਲਈ ਰਾਮ ਬਾਣ ਹੈ ਬਰਸੀਮ : ਡਾ. ਸ਼ਰਮਾ
ਪਸ਼ੂਆਂ ਲਈ ਰਾਮ ਬਾਣ ਦਾ ਕੰਮ ਕਰਦਾ ਹੈ ਬਰਸੀਮ------- ਪ੍ਰਿੰਸੀਪਲ ਡਾ.ਬਿਮਲ ਸ਼ਰਮਾ।
Publish Date: Sun, 22 Mar 2026 04:51 PM (IST)
Updated Date: Mon, 23 Mar 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਰਸੀਮ ਇਕ ਬਹੁਤ ਹੀ ਪੌਸ਼ਟਿਕ,ਫਲੀਦਾਰ ਅਤੇ ਵਧੇਰੇ ਲੌਅ ਦੇਣ ਵਾਲਾ ਚਾਰਾ ਹੈ। ਸੁੱਕੇ ਮਾਦੇ ਦੇ ਆਧਾਰ ’ਤੇ ਬਰਸੀਮ ਵਿੱਚ ਲੱਗਭਗ 18-20 ਫ਼ੀਸਦੀ ਪ੍ਰੋਟੀਨ,1.5 ਪ੍ਰਤੀਸ਼ਤ ਕੈਲਸ਼ੀਅਮ,1 ਪ੍ਰਤੀਸ਼ਤ ਫਾਸਫੋਰਸ ਅਤੇ 60-65 ਫ਼ੀਸਦੀ ਹਜ਼ਮ ਹੋਣ ਵਾਲੇ ਤੱਤ ਹੁੰਦੇ ਹਨ ਜੋ ਕਿ ਇਸ ਨੂੰ ਪੌਸ਼ਟਿਕ ਚਾਰਾ ਬਣਾਉਂਦੇ ਹਨ ਅਤੇ ਪਸ਼ੂ ਇਸ ਨੂੰ ਖੁਸ਼ ਹੋ ਕੇ ਖਾਂਦੇ ਹਨ। ਇਸ ਸਬੰਧੀ ਪਸ਼ੂ ਪਾਲਕਾ ਨੂੰ ਜਾਗਰੂਕ ਕਰਦਿਆ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਜੁਆਇੰਟ ਡਾਇਰੈਕਟਰ ਨੇ ਦੱਸਿਆ ਕਿ ਕਈ ਵਾਰੀ ਜਾਅਦਾ ਬਰਸੀਮ ਖਾਣ ਨਾਲ ਪਸ਼ੂਆਂ ਵਿੱਚ ਅਫਰੇਵਾ ਹੋ ਜਾਂਦਾ ਹੈ, ਕਿਉਕਿ ਬਰਸੀਮ ਵਿੱਚ ਇਕ ਸੈਪੋਨਿਨ ਨਾ ਦਾ ਪਦਾਰਥ ਹੁੰਦਾ ਹੈ ਜੋ ਕਿ ਪੇਟ ਵਿੱਚ ਗੈਸ/ਝੱਗ ਬਣਾਉਂਦਾ ਹੈ, ਜਿਸ ਕਾਰਨ ਪਸ਼ੂਆ ਵਿੱਚ ਅਫਰੇਵਾ ਹੋ ਜਾਂਦਾ ਹੈ। ਇਸ ਲਈ ਬਰਸੀਮ ’ਚ 10 ਹਿੱਸਾ ਤੂੜੀ ਮਿਲਾ ਕੇ ਖਿਲਾਓ।ਕਈ ਵਾਰੀ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਬਰਸੀਮ ਖਾਣ ਨਾਲ ਪਸ਼ੂ ਵਿੱਚ ਭਰ ਪੈਣ ਦੀ ਸਮੱਸਿਆਂ ਆਉਣ ਲੱਗ ਜਾਂਦੀ ਹੈ, ਕਿਉਕਿ ਬਰਸੀਮ ਵਿੱਚ ਫਾਈਟੋਈਸਟਰੋਜਨ ਨਾਂ ਦਾ ਪਦਾਰਥ ਕਾਫੀ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਈਸਟਰੋਜਨ ਹਾਰਮੋਨ ਵਾਂਗ ਹੀ ਕੰਮ ਕਰਦਾ ਹੈ ਤੇ ਇਸ ਕਾਰਨ ਪਸ਼ੂ ਦੇ ਪੁੜੇ ਢਿੱਲੇ ਪੈ ਜਾਂਦੇ ਹਨ, ਇਸ ਨਾਲ ਪਸ਼ੂ ਨੂੰ ਭਰ ਪੈਣ ਦੀ ਸਕਾਇਤ ਹੋ ਜਾਂਦੀ ਹੈ। ਖਾਸ ਕਰਕੇ ਉਹ ਪਸ਼ੂ ਜਿਹੜੇ ਸੱਜਰ ਸੂਏ ਹਨ ਜਾਂ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਘਾਟ ਹੁੰਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਬਰਸੀਮ ਵਿੱਚ ਜਵੀ, ਰਾਇ ਘਾਹ ਜਾ ਸਰੋਂ ਮਿਲਾ ਕੇ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਕਈ ਵਾਰੀ ਇਹ ਵੀ ਵੇਖਣ ’ਚ ਆਇਆ ਹੈ ਕਿ ਬਰਸੀਮ ਖਾਣ ਨਾਲ ਪਸ਼ੂ ਬਹੁਤ ਜ਼ਿਆਦਾ ਝੱਗ ਛੱਡਣ ਲੱਗ ਜਾਂਦੇ ਹਨ ਅਤੇ ਇਸ ਦੇ ਨਾਲ ਪਸ਼ੂ ਨੂੰ ਮੋਕ ਲੱਗ ਜਾਂਦੀ ਹੈ, ਅਖਾਂ ਵਿੱਚੋ ਪਾਣੀ, ਹਲਕਾ ਅਫਰੇਬਾ, ਭੁੱਖ ਘੱਟ ਲੱਗਣੀ ਵਰਗੇ ਲੱਛਣ ਹੋ ਸਕਦੇ ਹਨ ਅਤੇ ਇਹ ਬਰਸੀਮ ਵਿੱਚ ਸਲੈਫਰਾਮਾਈਨ ਨਾ ਦੇ ਪਦਾਰਥ ਕਰਕੇ ਹੁੰਦਾ ਹੈ ਜਦੋਂ ਬਰਸੀਮ ਇਕ ਉੱਲੀ ਸਲੋਫਰੈਕਟੋਨਿਆ ਨਾਲ ਗ੍ਰਸਤ ਹੋ ਜਾਵੇ ਉਸ ਵੇਲੇ ਬਣਦਾ ਹੈ। ਅਜਿਹਾ ਹੋਣ ’ਤੇ ਗ੍ਰਸਤ ਬਰਸੀਮ ਬੰਦ ਕਰਨ ਨਾਲ ਪਸ਼ੂ ਠੀਕ ਹੋ ਜਾਂਦੇ ਹਨ ਜਾ ਬਰਸੀਮ ’ਚ ਸਾਈਲੇਜ ਮਿਲਾ ਕੇ ਵੀ ਦਿੱਤਾ ਜਾ ਸਕਦਾ ਹੈ।