ਭਾਈ ਰੂਪਾ ਬਾਕਸਿੰਗ ਕਲੱਬ ਦਾ ਅਰਮਾਨਦੀਪ ਬਣਿਆ ਚੈਂਪੀਅਨ
ਭਾਈ ਰੂਪਾ ਬਾਕਸਿੰਗ ਕਲੱਬ ਦਾ ਅਰਮਾਨਦੀਪ ਬਣਿਆ ਚੈਂਪੀਅਨ
Publish Date: Sat, 21 Mar 2026 07:38 PM (IST)
Updated Date: Sun, 22 Mar 2026 04:14 AM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਤਰਨਤਾਰਨ ਵਿਖੇ ਚੱਲ ਰਹੀ ਸਬ ਜੂਨੀਅਰ ਲੜਕੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈ ਜਿਸ ’ਚ ਜ਼ਿਲ੍ਹਾ ਬਠਿੰਡਾ ਦੀ ਟੀਮ ਦੇ ਬਾਕਸਰਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਇਸ ਸਬੰਧੀ ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਹੈ ਕਿ ਹਰਦੀਪ ਸਿੰਘ ਬਾਕਸਿੰਗ ਕੋਚ ਤਲਵੰਡੀ ਸਾਬੋ ਦੀ ਰਹਿਨੁਮਾਈ ਹੇਠ ਟੀਮ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਜਿਸ ਵਿੱਚ ਅਰਮਾਨਦੀਪ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ ਤੇ ਰਾਹੁਲ ਨੇ ਚਾਂਦੀ ਦਾ ਤਗਮਾ, ਮਹਿਕਦੀਪ ਸਿੰਘ, ਪਰਮਵੀਰ ਸਿੰਘ ਤੇ ਅੰਸਪ੍ਰਤਾਪ ਸਿੰਘ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਸਮੁੱਚੇ ਖੇਤਰ ਵਿਚ ਖੁਸ਼ੀ ਪਾਈ ਜਾ ਰਹੀ ਹੈ।