ਡਾ. ਰਵੀ ਰਸ਼ਮੀ ਦਾ 56ਵਾਂ ਦੀਖਿਆ ਦਿਵਸ ਮਨਾਇਆ
ਡਾ. ਰਵੀ ਰਸ਼ਮੀ ਜੀ ਮਹਾਰਾਜ ਦਾ 56ਵਾਂ ਦੀਖਿਆ ਦਿਵਸ ਮਨਾਇਆ ਗਿਆ
Publish Date: Sat, 21 Mar 2026 07:29 PM (IST)
Updated Date: Sun, 22 Mar 2026 04:14 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਤਪਾਚਾਰਿਆ ਗੁਰੂ ਸ੍ਰੀ ਹੇਮ ਕੁੰਵਰ ਜੀ ਮਹਾਰਾਜ ਦੀ ਸੁਸ਼ਿਸ਼ਿਆ ਸੀਨੀਅਰ ਉਪ-ਪ੍ਰਵਰਤਿਨੀ ਗੁਰੂਣੀ ਮੈਇਆ ਡਾ. ਸ੍ਰੀ ਰਵੀ ਰਸ਼ਮੀ ਮਹਾਰਾਜ ਦੇ ਸਾਨਿੱਧ ’ਚ ਕ੍ਰਿਤਗਤਾ ਦੇ ਰੂਪ ਵਿੱਚ ਸਿੱਧ ਯੋਗੀ ਰੂਪ ਚੰਦ ਮਹਾਰਾਜ ਦਾ ਗੁਣਗਾਨ ਤੇ ਜਾਪ ਬਹੁਤ ਹੀ ਸ਼ਰਧਾ ਨਾਲ ਕੀਤਾ। ਸਾਧਵੀ ਸ੍ਰੀ ਮ੍ਰਿਗਾਂਕ ਰਸ਼ਮੀ ਮਹਾਰਾਜ ਨੇ ਗੁਰੂ ਮਾਂ ਡਾ. ਰਵੀ ਰਸ਼ਮੀ ਜੀ ਮਹਾਰਾਜ ਦੇ ਦੀਖਿਆ ਦਿਵਸ ਮੌਕੇ ’ਤੇ ਉਨ੍ਹਾਂ ਦੇ ਜੀਵਨ ਬਾਰੇ ਚਾਨਣ ਪਾਉਂਦੇ ਹੋਏ ਕਿਹਾ ਕਿ ਗੁਰੂ ਮਾਂ ਡਾ. ਰਸ਼ਮੀ ਜੀ ਨੇ ਰਾਮਾ ਮੰਡੀ ਦੇ ਨਿਵਾਸੀਆਂ ਨੂੰ ਗਰਲਜ਼ ਕਾਲਜ ਦੇ ਰੂਪ ’ਚ ਅਜਿਹੀ ਦੇਣ ਦਿੱਤੀ ਹੈ ਕਿ ਤੁਸੀਂ ਉਨ੍ਹਾਂ ਦੇ ਇਸ ਉਪਕਾਰ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਨੇ ਦੀਖਿਆ ਦਿਵਸ ਦੇ ਤੋਹਫ਼ੇ ਵਜੋਂ ਸ਼ਹਿਰ ਵਾਸੀਆਂ ਨੂੰ ਘੱਟੋ-ਘੱਟ ਇਕ-ਇਕ ਐਡਮਿਸ਼ਨ ਕਰਵਾਉਣ ਲਈ ਪ੍ਰੇਰਿਆ। ਇਸ ਸ਼ੁਭ ਦਿਹਾੜੇ ’ਤੇ ਤਪਾਚਾਰਿਆ ਹੇਮ ਕੁੰਵਰ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਦੀ ਪ੍ਰਿੰਸਿਪਲ ਗੁਰਪ੍ਰੀਤ ਕੌਰ ਨੂੰ “ਗੁਰੂ ਹੇਮ ਕੁੰਵਰ ਐਵਾਰਡ” ਤੇ ਮਾਲਵਾ ਕਾਲਜ ਦੇ ਸੁਪਰਡੈਂਟ ਅਰਵਿੰਦਰ ਸਿੰਗਲਾ ਨੂੰ “ਗੁਰੂ ਰੂਪ ਚੰਦ ਐਵਾਰਡ” ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ-ਨਾਲ ਕ੍ਰਿਸ਼ਨ ਲਾਲ ਗੋਠੀ, ਰਾਜਿੰਦਰ ਕਾਂਸਲ ਬੱਬੀ (ਗੈਸ ਏਜੰਸੀ), ਸੰਜੂ ਜੈਨ, ਚੂਚੀ ਟੈਂਟ ਹਾਊਸ, ਸ਼ਾਮੂ ਹਲਵਾਈ, ਅੰਗਰੇਜ਼ ਬਖ਼ਤੂ ਵਾਲੇ, ਬੌਬੀ ਲਹਿਰੀ, ਪਵਨ ਬੱਬੂ, ਰਮੇਸ਼ ਤੋਤਾ, ਬੌਬੀ ਸਿੰਗਲਾ, ਹਿਮਾਂਸ਼ੂ ਜੈਨ, ਨੀਰਜ ਜੈਨ, ਲਵਿਸ਼ ਜੈਨ, ਸ਼ਸ਼ੀ ਜੱਗਾ, ਪ੍ਰਵੀਨ ਬਾਂਸਲ, ਬੱਬਲ ਬਾਂਸਲ, ਹਨੀ ਆਦਿ ਦੇ ਸਾਰਥਕ ਸਹਿਯੋਗ ਲਈ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ।