ਅਕੀਦਤ ਨਾਲ ਅਦਾ ਕੀਤੀ ਈਦ-ਉਲ-ਫਿਤਰ ਦੀ ਨਮਾਜ
ਅਕੀਦਤ ਨਾਲ ਅਦਾ ਕੀਤੀ ਗਈ ਈਦ-ਉਲ-ਫਿਤਰ ਦੀ ਨਮਾਜ
Publish Date: Sat, 21 Mar 2026 05:10 PM (IST)
Updated Date: Sun, 22 Mar 2026 04:08 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਕੋਟਸ਼ਮੀਰ ਵਿਖੇ ਸਥਿਤ ਸੁਨੀ ਜਾਮਾ ਮਸਜਿਦ ਚ ਈਦ-ਉਲ-ਫਿਤਰ ਦੇ ਮੌਕੇ ‘ਤੇ ਮੁਸਲਿਮ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਨਮਾਜ ਅਦਾ ਕੀਤੀ। ਸਵੇਰ ਤੋਂ ਹੀ ਮਸਜਿਦ ਵਿੱਚ ਨਮਾਜੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ ਅਤੇ ਇਲਾਕੇ ਤੇ ਪਿੰਡਾਂ ਤੋਂ ਬਾਹਰ ਦੇ ਨਮਾਜ਼ੀ ਲੋਕ ਮਸਜਿਦ ਪਹੁੰਚੇ। ਨਮਾਜ ਅਦਾ ਕਰਨ ਤੋਂ ਪਹਿਲਾਂ ਮੌਲਵੀ ਸਾਹਿਬ ਵੱਲੋਂ ਰਮਜ਼ਾਨ ਮਹੀਨੇ ਦੀ ਅਹਿਮੀਅਤ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ। ਨਮਾਜ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ ਅਤੇ ਦੇਸ਼ ਵਿੱਚ ਅਮਨ-ਚੈਨ ਤੇ ਖੁਸ਼ਹਾਲੀ ਲਈ ਦੁਆ ਕੀਤੀ। ਇਸ ਦੌਰਾਨ ਮਸਜਿਦ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਨਮਾਜੀਆਂ ਲਈ ਉਚਿਤ ਪ੍ਰਬੰਧ ਕੀਤੇ ਗਏ ਸਨ ਅਤੇ ਸਾਰਾ ਪ੍ਰੋਗਰਾਮ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਇਆ। ਇਸ ਮੌਕੇ ਮੌਲਵੀ ਮਹੁੰਮਦ ਸ਼ਾਹ ਨਵਾਜ ਅਸਰਫੀ, ਰੌਸ਼ਨ ਸ਼ਾਹ ਅਸਰਫੀ, ਤਾਜ ਸ਼ਾਹ, ਗੁਰਦਿੱਤਾ ਖ਼ਾਨ, ਪੱਪੀ ਖ਼ਾਨ, ਬੱਬੂ ਖ਼ਾਨ ਅਸਰਫੀ ਸਮੇਤ ਸਮੂਹ ਮੁਸਲਿਮ ਭਾਈਚਾਰਾ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।