ਈਦ-ਉਲ-ਫਿਤਰ ਧਾਰਮਿਕ ਸ਼ਰਧਾ ਨਾਲ ਮਨਾਈ
ਈਦ ਉਲ ਫਿਤਰ ਧਾਰਮਿਕ ਸ਼ਰਧਾ ਨਾਲ ਮਨਾਈ
Publish Date: Sat, 21 Mar 2026 05:09 PM (IST)
Updated Date: Sun, 22 Mar 2026 04:08 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸ਼ਨਿੱਚਰਵਾਰ ਨੂੰ ਪਿੰਡ ਗਾਟਵਾਲੀ ਦੀ ਮਸਜਿਦ ਵਿਖੇ ਸਮੁੱਚੇ ਮੁਸਲਮਾਨ ਭਾਈਚਾਰੇ ਤੇ ਨਗਰ ਨਿਵਾਸੀਆਂ ਵੱਲੋਂ ਪਵਿੱਤਰ ਈਦ ਉਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਨਮਾਜ ਅਦਾ ਕਰਨ ਉਪਰੰਤ ਇਕ-ਦੂਜੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਮੂਹ ਨਗਰ ਨਿਵਾਸੀਆਂ ਅਤੇ ਸਰਪੰਚ ਪੰਚਾਇਤ ਵੱਲੋਂ ਵੀ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ ਦਿੰਦਿਆਂ ਆਪਸੀ ਪ੍ਰੇਮ, ਪਿਆਰ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ। ਪਿੰਡ ਵਿੱਚ ਇਸ ਮੌਕੇ ਧਾਰਮਿਕ ਸਾਂਝ ਤੇ ਏਕਤਾ ਦੀ ਸੁੰਦਰ ਮਿਸਾਲ ਵੇਖਣ ਨੂੰ ਮਿਲੀ। ਸਮਾਗਮ ਦੌਰਾਨ ਸਰਪੰਚ ਜਿੰਮੀ ਸਿੱਧੂ, ਹਰਪਾਲ ਗਿੱਲ (ਪੰਚ), ਬਲਕਰਨ ਸਿੰਘ ਕਾਕਾ ਗਿੱਲ (ਪੰਚ), ਸਾਬਕਾ ਸਰਪੰਚ ਮਣਕੂ ਗਿੱਲ, ਕੁਲਜੀਤ ਭੁੱਲਰ (ਸੈਕਟਰੀ ਸੁਸਾਇਟੀ), ਦਿਲਤੇਜ ਅਲੀ, ਸਦੀਕ ਮੁਹੰਮਦ, ਸਫੀ ਮੁਹੰਮਦ, ਮੁਹੰਮਦ ਰਫੀਕ, ਦਿਲਾਵਰ ਖਾਨ, ਗੋਰਾ ਅਲੀ, ਬਸ਼ੀਰ ਦੀਨ, ਰਮਜਾਨ ਮੁਹੰਮਦ, ਗੁਰਮੇਲ ਖਾਨ ਕਰਮਦੀਨ ਅਤੇ ਇਕਬਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਰਹੇ। ਇਸ ਮੌਕੇ ਸਭ ਨੇ ਮਿਲਜੁਲ ਕੇ ਤਿਉਹਾਰ ਦੀ ਖੁਸ਼ੀ ਮਨਾਈ ਤੇ ਦੇਸ਼ ਵਿੱਚ ਅਮਨ-ਸ਼ਾਂਤੀ ਤੇ ਭਾਈਚਾਰੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ।