ਵਿਦਿਆਰਥਣ ਨੇ ਲਿਆ ਫਾਹਾ, ਮਾਮਲਾ ਦਰਜ
ਬੀਏ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ
Publish Date: Sat, 21 Mar 2026 04:49 PM (IST)
Updated Date: Sun, 22 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਅੰਦਰ ਬੀਏ ਦੀ ਇਕ ਵਿਦਿਆਰਥਣ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕੁਸਮ ਵਾਸੀ ਬਸੀਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਥਾਨਕ ਛਾਉਣੀ ਖੇਤਰ ਦੇ ਇਕ ਕਮਰੇ ਵਿੱਚ ਇਹ ਘਟਨਾ ਵਾਪਰੀ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ’ਤੇ ਪੁੱਜੇ ਅਤੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਕੁੜੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸਹਾਰਾ ਵਰਕਰਾਂ ਨੇ ਘਟਨਾ ਦੀ ਸੂਚਨਾ ਥਾਣਾ ਕੈਂਟ ਪੁਲਿਸ ਨੂੰ ਦਿੱਤੀ। ਸਹਾਰਾ ਟੀਮ ਨੇ ਕੁਸਮ ਦੀ ਲਾਸ਼ ਨੂੰ ਪੱਖੇ ਤੋਂ ਹਟਾ ਕੇ ਹਸਪਤਾਲ ਮੌਰਚਰੀ ’ਚ ਭੇਜਿਆ ਤਾਂ ਜੋ ਪੋਸਟਮਾਰਟਮ ਕੀਤਾ ਜਾ ਸਕੇ। ਕੁਸਮ ਆਪਣੀ ਭੈਣ ਕੋਲ ਰਹਿੰਦੀ ਸੀ ਤੇ ਬੀਏ ਤੀਜੇ ਸਾਲ ਦੀ ਵਿਦਿਆਰਥਣ ਸੀ। ਥਾਣਾ ਕੈਂਟ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਤ ਦੇ ਕਾਰਨ ਦੀ ਪੁਖ਼ਤਾ ਜਾਂਚ ਕਰ ਰਹੀ ਹੈ।