6 ਦਹਾਕੇ ਬਾਅਦ ਸੂਬੇ ਨੂੰ ਮਿਲਣ ਲੱਗੇ ਰੇਲਵੇ ਦੇ ਨਵੇਂ ਲਿੰਕ : ਗੁਰਪ੍ਰੀਤ ਮਲੂਕਾ
6 ਦਹਾਕਿਆਂ ਬਾਅਦ ਪੰਜਾਬ ਨੂੰ ਮਿਲਣ ਲੱਗੇ ਰੇਲਵੇ ਦੇ ਨਵੇਂ ਲਿੰਕ ---ਗੁਰਪ੍ਰੀਤ ਮਲੂਕਾ
Publish Date: Sat, 21 Mar 2026 04:34 PM (IST)
Updated Date: Sun, 22 Mar 2026 04:05 AM (IST)

-ਜ਼ਿਲ੍ਹਾ ਰੂਰਲ ਜਥੇਬੰਦੀ ਵੱਲੋਂ ਪੀਐੱਮ ਮੋਦੀ, ਰੇਲ ਮੰਤਰੀ ਤੇ ਅਧਿਕਾਰੀਆਂ ਦਾ ਧੰਨਵਾਦ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ ਭਾਜਪਾ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਲਈ ਪ੍ਰਧਾਨ ਮੰਤਰੀ ਮੋਦੀ, ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ, ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕੇ ਪੰਜਾਬ ਨੂੰ ਤਕਰੀਬਨ 6 ਦਹਾਕਿਆ ਬਾਅਦ ਕੋਈ ਨਵਾਂ ਰੇਲ ਲਿੰਕ ਮਿਲਿਆ ਹੈ। ਅਜ਼ਾਦੀ ਤੋਂ ਬਾਅਦ ਪੰਜਾਬ ਅੰਗਰੇਜਾਂ ਵੱਲੋਂ ਸਥਾਪਤ ਰੇਲ ਢਾਂਚੇ ’ਤੇ ਹੀ ਨਿਰਭਰ ਰਿਹਾ। ਆਜ਼ਾਦੀ ਤੋਂ ਬਾਅਦ ਪੰਜਾਬ ’ਚ ਸਿਰਫ਼ ਲੁਧਿਆਣਾ ਤੋਂ ਚੰਡੀਗੜ੍ਹ ਨੂੰ ਰੇਲ ਲਿੰਕ ਨਾਲ ਜੋੜਿਆ ਗਿਆ। ਪੰਜਾਬ ਦੇ ਕਈ ਮੁੱਖ ਸ਼ਹਿਰਾਂ ਨੂੰ ਰੇਲ ਲਿੰਕ ਨਾਲ ਜੋੜਨ ਲਈ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੇ ਕੋਈ ਉਪਰਾਲੇ ਨਹੀਂ ਕੀਤੇ, ਦੂਜੇ ਪਾਸੇ ਬਿਹਾਰ ਅਤੇ ਉਤਰ ਪ੍ਰਦੇਸ਼ ’ਚ ਸੈਂਕੜੇ ਨਵੇਂ ਜੰਕਸ਼ਨ ਬਣੇ ਹਨ। ਮਲੂਕਾ ਨੇ ਕਿਹਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਲੰਮੇ ਸਮੇ ਤੋਂ ਰੇਲ ਲਿੰਕ ਨਾਲ ਜੋੜਨ ਦੀ ਸਿੱਖ ਸੰਗਤ ਵੱਲੋਂ ਮੰਗ ਕੀਤੀ ਜਾ ਰਹੀ ਸੀ। ਰਵਨੀਤ ਬਿੱਟੂ ਦੀ ਪਹਿਲਕਦਮੀ ਤੇ ਪ੍ਰਧਾਨ ਮੰਤਰੀ ਮੋਦੀ ਦੀ ਸਿੱਖ ਪੰਥ ਤੇ ਪੰਜਾਬ ਪ੍ਰਤੀ ਸੋਚ ਸਦਕਾ ਇਹ ਪ੍ਰੋਜੈਕਟ ਸੰਭਵ ਹੋਇਆ ਹੈ। ਇਸ ਤੋਂ ਇਲਾਵਾ ਰਾਜਪੁਰਾ ਮੋਹਾਲੀ ਅਤੇ ਫਿਰੋਜ਼ਪੁਰ ਪੱਟੀ ਰੇਲ ਲਿੰਕ ਨੂੰ ਵੀ ਮਨਜੂਰੀ ਦਿੱਤੀ ਗਈ ਹੈ। ਦਮਦਮਾ ਸਾਹਿਬ ਰੇਲ ਲਿੰਕ ਨਾਲ ਜਿੱਥੇ ਸਿੱਖ ਸੰਗਤ ਨੂੰ ਆਵਾਜਾਈ ’ਚ ਆਸਾਨੀ ਹੋਵੇਗੀ, ਉਥੇ ਹੀ ਲਾਲੇਆਣਾ, ਰਾਮਾ ਮੰਡੀ, ਕਮਾਲੂ, ਜਗਾ ਰਾਮ ਤੀਰਥ, ਸਦਾ ਸਿੰਘ ਵਾਲਾ ਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ। ਮਲੂਕਾ ਨੇ ਕਿਹਾ ਕੇ ਇਹ ਸਾਰੇ ਪ੍ਰੋਜੈਕਟ ਜਲਦ ਪੂਰੇ ਕੀਤੇ ਜਾਣਗੇ ਤੇ ਹੋਰ ਵੀ ਕਈ ਨਵੇਂ ਪ੍ਰੋਜੈਕਟ ਪੰਜਾਬ ਲਈ ਮਨਜ਼ੂਰ ਹੋਣਗੇ। ਉਨ੍ਹਾਂ ਦੇ ਨਾਲ ਜ਼ਿਲ੍ਹਾ ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਜ਼ਿਲ੍ਹਾ ਸਕੱਤਰ ਅਮਨ ਚੱਠਾ, ਜਰਨਲ ਸਕੱਤਰ ਚੰਦਨ ਕਾਂਤ, ਜਸਵੀਰ ਸਿੰਘ ਮਹਿਰਾਜ ਐੱਸਸੀ ਮੋਰਚਾ, ਪ੍ਰਧਾਨ ਸਵਰਨ ਸਿੰਘ, ਮਹਿਲਾ ਮੋਰਚਾ ਪ੍ਰਧਾਨ ਸੁਖਵਿੰਦਰ ਕੌਰ ਸ਼ੇਰਗੜ, ਓਬੀਸੀ ਮੋਰਚਾ ਪ੍ਰਧਾਨ ਗੋਰਾ ਸੋਨੀ, ਕਿਸਾਨ ਮੋਰਚਾ ਪ੍ਰਧਾਨ ਬੂਟਾ ਭਾਈਰੂਪਾ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਜੱਸਾ ਭੁੱਚੋ, ਸਕੱਤਰ ਤੇਲੂ ਰਾਮ ਰਾਮਾ, ਘੱਟ ਗਿਣਤੀ ਮੋਰਚਾ ਪ੍ਰਧਾਨ ਭਾਰਤ ਭੂਸ਼ਣ ਜੈਨ, ਗੁਰਜੀਤ ਸਿੰਘ ਗੋਰਾ ਦਿਉਣ, ਵਿਵੇਕ ਗਰਗ, ਮਨਦੀਪ ਸ਼ਰਮਾ ਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਕੀਤਾ।