ਗੁਰਦੁਆਰਾ ਭਾਈਆਣਾ ਸਾਹਿਬ ਵਿਖੇ ਲਾਇਆ ਵਿਸ਼ੇਸ਼ ਕੈਂਪ
ਗੁਰਦੁਆਰਾ ਭਾਈਆਣਾ ਸਾਹਿਬ ਵਿਖੇ ਵਿਸ਼ੇਸ਼ ਕੈਂਪ ਲਾਇਆ
Publish Date: Fri, 20 Mar 2026 07:21 PM (IST)
Updated Date: Sat, 21 Mar 2026 04:11 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਿੰਡ ਸੰਗਤ ਕਲਾਂ ਦੇ ਗੁਰਦੁਆਰਾ ਭਾਈਆਣਾ ਸਾਹਿਬ ਵਿਖੇ ਭਾਰਤੀ ਸਟੇਟ ਬੈਂਕ ਸੰਗਤ ਮੰਡੀ ਅਤੇ ਖੇਤਰੀ ਦਫਤਰ ਬਠਿੰਡਾ ਵੱਲੋਂ ਪਿੰਡ ਸੰਗਤ ਕਲਾਂ ਅਤੇ ਕੋਠੇ ਸੰਗਤ ਕਲਾਂ ਦੇ ਬੰਦ ਪਏ ਜਨਧਨ ਖਾਤਿਆਂ ਨੂੰ ਚਾਲੂ ਕਰਨ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿੱਥੇ ਗਾਹਕਾਂ ਦੇ ਖਾਤੇ ਚਾਲੂ ਕਰਨ ਲਈ ਉਨ੍ਹਾਂ ਦੇ ਕੇਵਾਈਸੀ ਇਕੱਤਰ ਕੀਤੇ ਗਏ। ਐੱਫਆਈ ਮੈਨੇਜਰ ਭੁਪਿੰਦਰ ਸਿੰਘ ਅਪਰਾ ਨੇ ਦੱਸਿਆ ਕਿ ਸਬੰਧਤ ਗਾਹਕਾਂ ਨੂੰ ਫੋਨ ਅਤੇ ਮੁਨਾਦੀ ਕਰਕੇ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਸਰਕਾਰੀ ਯੋਜਨਾਵਾਂ ਦਾ ਲਾਭ ਸਾਰੇ ਲਾਭਪਾਤਰੀਆਂ ਨੂੰ ਨਿਰਵਿਘਨ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਤੇ ਔਰਤਾਂ ਨੂੰ 1000/1500 ਰੁਪਏ ਦੀ ਰਕਮ ਮਹੀਨਾਵਾਰ ਦਿੱਤੀ ਜਾਵੇਗੀ ਅਤੇ ਇਸ ਵਾਸਤੇ ਬੈਂਕ ਖਾਤਿਆਂ ਦਾ ਚਾਲੂ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੰਦ ਪਏ ਬੈਂਕ ਖਾਤੇ ਹੁਣੇ ਤੋਂ ਹੀ ਚਾਲੂ ਕਰਵਾ ਲਏ ਜਾਣ ਤਾਂ ਜੋ ਉਸ ਸਮੇਂ ਗ੍ਰਾਹਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋ ਸਕੇ। ਪਿੰਡ ਸੰਗਤ ਕਲਾਂ ਦੇ ਸਰਪੰਚ ਰਾਜਿੰਦਰ ਸਿੰਘ ਰਾਜਾ ਅਤੇ ਗੇਜਾ ਸਿੰਘ ਕੋਠੇ ਸੰਗਤ ਕਲਾਂ ਵੱਲੋਂ ਬੈਂਕ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸੰਗਤ ਮੰਡੀ ਤੋਂ ਬੈਂਕ ਦੇ ਮੈਨੇਜ਼ਰ ਮੈਡਮ ਪ੍ਰਿਯੰਕਾ ਠਾਕੁਰ, ਫੀਲਡ ਅਫ਼ਸਰ ਪ੍ਰਦੀਪ ਕੁਮਾਰ ਤੇ ਹੈਰੀ ਕਾਂਸਲ ਵੀ ਮੌਜਦ ਸਨ। ਉਨ੍ਹਾਂ ਵੱਲੋਂ ਵੀ ਲੋਕਾਂ ਨੂੰ ਆਪਣੇ-ਆਪਣੇ ਬੰਦ ਪਏ ਬੈਂਕ ਖਾਤੇ ਜਲਦੀ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ।