ਸੀਯੂ ਪੰਜਾਬ ਦੇ ਅੱਠ ਫੈਕਲਟੀ ਮੈਂਬਰਾਂ ਨੂੰ ਮਿਲੀ 1.7 ਕਰੋੜ ਦੀ ਰਿਸਰਚ ਗ੍ਰਾਂਟ
ਸੀਯੂ ਪੰਜਾਬ ਦੇ ਅੱਠ ਫੈਕਲਟੀ ਮੈਂਬਰਾਂ ਨੂੰ 1.07 ਕਰੋੜ ਦੀ ਆਈਸੀਐੱਸਐੱਸਆਰ ਰਿਸਰਚ ਗ੍ਰਾਂਟ ਪ੍ਰਾਪਤ
Publish Date: Fri, 20 Mar 2026 06:42 PM (IST)
Updated Date: Sat, 21 Mar 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਅੱਠ ਅਧਿਆਪਕਾਂ ਨੂੰ ਭਾਰਤੀ ਸਮਾਜਿਕ ਵਿਗਿਆਨ ਖੋਜ ਪਰਿਸ਼ਦ (ਆਈਸੀਐੱਸਐੱਸਆਰ) ਵੱਲੋਂ ਕੁੱਲ 1.07 ਕਰੋੜ ਦੀ ਗ੍ਰਾਂਟ ਖੋਜ ਕਾਰਜਾਂ ਲਈ ਮਨਜ਼ੂਰ ਹੋਈ ਹੈ। ਇਹ ਪ੍ਰਾਪਤੀ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਦੀ ਰਹਿਨੁਮਾਈ ਹੇਠ ਪ੍ਰਾਪਤ ਹੋਈ ਹੈ। ਇਹ ਗ੍ਰਾਂਟਾਂ ਆਈਸੀਐੱਸਐੱਸਆਰ ਦੀਆਂ ਰਿਸਰਚ ਪ੍ਰੋਜੈਕਟ ਸਕੀਮਾਂ ਅਧੀਨ ਮਨਜ਼ੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਉਦੇਸ਼ ਸਮਕਾਲੀ ਸਮਾਜਿਕ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਉੱਚ ਗੁਣਵੱਤਾ ਵਾਲੇ ਸਮਾਜਿਕ ਵਿਗਿਆਨ ਰਿਸਰਚ ਨੂੰ ਉਤਸ਼ਾਹਿਤ ਕਰਨਾ ਹੈ। ਇਹ ਗ੍ਰਾਂਟ ਪ੍ਰਾਪਤ ਕਰਨ ਵਾਲੇ ਫੈਕਲਟੀ ਮੈਂਬਰਾਂ ਵਿੱਚ ਡਾ. ਰੇਣੂ ਸ਼ਰਮਾ (ਭੂਗੋਲ ਵਿਭਾਗ), ਡਾ. ਪ੍ਰੀਤਮ ਚੰਦ (ਭੂਗੋਲ ਵਿਭਾਗ), ਡਾ. ਸ਼ਾਹਿਲਾ ਜ਼ਫਰ (ਅੰਗਰੇਜ਼ੀ ਵਿਭਾਗ), ਡਾ. ਬਲੀ ਬਹਾਦੁਰ (ਸਮਾਜ ਸ਼ਾਸਤਰ ਵਿਭਾਗ), ਡਾ. ਸਮ੍ਰਿਤੀ ਰਾਇ (ਕਾਨੂੰਨ ਵਿਭਾਗ), ਡਾ. ਸੁਖਦੇਵ ਸਿੰਘ (ਲਾਇਬ੍ਰੇਰੀ ਅਤੇ ਜਾਣਕਾਰੀ ਵਿਗਿਆਨ ਵਿਭਾਗ), ਡਾ. ਲਾਲਮੰਗਾਈਹੀ ਛਕਛੁਆਕ (ਸਮਾਜਸ਼ਾਸਤਰ ਵਿਭਾਗ) ਅਤੇ ਡਾ. ਐਲ.ਟੀ. ਸਸਾਂਗ ਗੁਇਟੇ (ਭੂਗੋਲ ਵਿਭਾਗ) ਸ਼ਾਮਲ ਹਨ। ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਦੀ ਵਧਦੀ ਰਿਸਰਚ ਸਮਰੱਥਾ ਅਤੇ ਅਕਾਦਮਿਕ ਜੀਵੰਤਾ ਨੂੰ ਦਰਸਾਉਂਦੀ ਹੈ। ਇਹ ਪ੍ਰੋਜੈਕਟ ਸਮਾਜਿਕ ਤੌਰ ‘ਤੇ ਮਹੱਤਵਪੂਰਨ ਮਸਲਿਆਂ ‘ਤੇ ਅੰਤਰ-ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਦੇ ਹੋਏ ਨੀਤੀ ਬਣਾਉਣ, ਸੁਸ਼ਾਸਨ ਅਤੇ ਭਾਈਚਾਰਕ ਪੱਧਰ ‘ਤੇ ਯੋਗਦਾਨ ਲਈ ਸਬੂਤ-ਅਧਾਰਿਤ ਦ੍ਰਿਸ਼ਟੀਕੋਣ ਪੈਦਾ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ।