ਦਿੱਲੀ ਤੋਂ ਗੰਗਾਨਗਰ ਰੇਲਗੱਡੀ ਦਾ ਪਲੇਟਫਾਰਮ ਬਦਲਣ ਦੀ ਮੰਗ
ਦਿੱਲੀ ਤੋਂ ਸ੍ਰੀ ਗੰਗਾਨਗਰ ਰੇਲ ਗੱਡੀ ਦਾ ਪਲੇਟਫਾਰਮ ਬਦਲਣ ਦੀ ਮੰਗ
Publish Date: Fri, 20 Mar 2026 06:32 PM (IST)
Updated Date: Sat, 21 Mar 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਦਿੱਲੀ ਤੋਂ ਸ੍ਰੀ ਗੰਗਾਨਗਰ ਜਾਣ ਵਾਲੀ ਰੇਲ ਗੱਡੀ ਦਾ ਪਲੇਟਫਾਰਮ ਬਦਲਣ ਲਈ ਭਾਜਪਾ ਆਗੂਆਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕੋਲ ਮੰਗ ਰੱਖੀ, ਜਿਨ੍ਹਾਂ ਤਰੁੰਤ ਰੇਲਵੇ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣ ਦੇ ਹੁਕਮ ਦਿੱਤੇ। ਭਾਜਪਾ ਦੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਕਿਸਾਨ ਮੋਰਚਾ ਪ੍ਰਧਾਨ ਬੂਟਾ ਭਾਈਰੂਪਾ ਅਤੇ ਗੁਰਜੀਤ ਸਿੰਘ ਗੋਰਾ ਦਿਉਣ ਨੇ ਭਾਜਪਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਰਾਹੀਂ ਦਿੱਲੀ ਤੋਂ ਗੰਗਾਨਗਰ ਜਾਨ ਵਾਲੀ ਇੰਟਰਸਿਟੀ ਟਰੇਨ ਦਾ ਬਠਿੰਡਾ ਵਿਖ਼ੇ ਪਲੇਟ ਫਾਰਮ ਬਦਲੇ ਜਾਣ ਦੀ ਵੀ ਮੰਗ ਰੱਖੀਂ। ਉਨ੍ਹਾਂ ਰਵਨੀਤ ਬਿੱਟੂ ਨਾਲ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਦਿੱਲੀ ਗੰਗਾਨਗਰ ਇੰਟਰਸਿਟੀ ਰੇਲ ਗੱਡੀ ਬਠਿੰਡਾ ਵਿਖ਼ੇ ਪਲੇਟਫਾਰਮ ਨੰਬਰ 1 ’ਤੇ ਰੁਕਦੀ ਹੈ। ਇਸ ਗੱਡੀ ’ਚ ਤਕਰੀਬਨ 60 ਫੀਸਦੀ ਤੋਂ ਵੱਧ ਸਵਾਰੀ ਬਠਿੰਡਾ ਦੀ ਹੀ ਹੁੰਦੀ ਹੈ। ਉਨ੍ਹਾਂ ਧਿਆਨ ਵਿਚ ਲਿਆਂਦਾ ਕਿ ਪਲੇਟਫਾਰਮ ਨੰਬਰ 1 ਛੋਟਾ ਪਲੇਟਫਾਰਮ ਹੈ, ਇਸ ’ਤੇ ਪੌੜੀਆਂ ਦੀ ਚੌੜਾਈ ਬਹੁਤ ਘੱਟ ਹੈ। ਸਵਾਰੀਆਂ ਦੀ ਭੀੜ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ 1 ਨੰਬਰ ਪਲੇਟਫਾਰਮ ਸਭ ਤੋਂ ਅੰਤਿਮ ਹੋਣ ਕਾਰਨ ਵੀ ਲੋਕਾਂ ਨੂੰ ਸਮੱਸਿਆ ਆਉਂਦੀ ਹੈ। ਰੇਲਵੇ ਮੰਤਰੀ ਰਵਨੀਤ ਬਿੱਟੂ ਨੇ ਤੁਰੰਤ ਇਸਦਾ ਨੋਟਿਸ ਲੈਂਦਿਆਂ ਰੇਲਵੇ ਅਧਿਕਾਰੀਆਂ ਨੂੰ ਦਿੱਲੀ ਗੰਗਾਨਗਰ ਦਾ ਬਠਿੰਡਾ ਵਿਖ਼ੇ ਪਲੇਟ ਫਾਰਮ ਜਲਦ ਬਦਲਣ ਲਈ ਨਿਰਦੇਸ਼ ਜਾਰੀ ਕੀਤੇ। ਗੁਰਪ੍ਰੀਤ ਸਿੰਘ ਮਲੂਕਾ ਨੇ ਮਾਨਸਾ ਮੌੜ ਤੇ ਰਾਮਪੁਰਾ ਖੇਤਰ ਦੀਆਂ ਰੇਲਵੇ ਨਾਲ ਸਬੰਧਤ ਮੰਗਾਂ ਬਾਰੇ ਵੀ ਚਰਚਾ ਕੀਤੀ ਅਤੇ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ।