ਪੰਜਾਬ ਸਟੇਟ ਟਰੇਡਰ ਕਮਿਸ਼ਨ ਵੱਲੋਂ ਵਪਾਰੀਆਂ ਨਾਲ ਮੀਟਿੰਗ
ਪੰਜਾਬ ਸਟੇਟ ਟਰੇਡਰ ਕਮਿਸ਼ਨ ਨੇ ਵਪਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
Publish Date: Fri, 20 Mar 2026 06:26 PM (IST)
Updated Date: Sat, 21 Mar 2026 04:08 AM (IST)
ਦਵਿੰਦਰ ਸਿੰਘ ਮਾਨ,ਪੰਜਾਬੀ ਜਾਗਰਣ, ਕੋਟਫੱਤਾ : ਪੰਜਾਬ ਸਟੇਟ ਟਰੇਡਰ ਕਮਿਸ਼ਨ ਵੱਲੋਂ ਕੋਟਫੱਤਾ ਮੰਡੀ ਵਿਖੇ ਵਪਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਗਿਆ। ਪੰਜਾਬ ਸਟੇਟ ਟਰੇਡਰ ਕਮਿਸ਼ਨ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨਾ ਅਤੇ ਵਪਾਰਕ ਮਾਹੌਲ ਨੂੰ ਹੋਰ ਸੁਗਮ ਤੇ ਪਾਰਦਰਸ਼ੀ ਬਣਾਉਣਾ ਹੈ। ਇਸ ਮੌਕੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ, ਇਨਕਮ ਟੈਕਸ ਵਿਭਾਗ ਦੇ ਅਧਿਕਾਰੀ, ਉਪ ਮੰਡਲ ਮੈਜਿਸਟ੍ਰੇਟ ਬਲਕਰਨ ਸਿੰਘ ਬਠਿੰਡਾ, ਕਿਸਾਨ ਵਿੰਗ ਸਟੇਟ ਦੇ ਸੈਕਟਰੀ ਪਰਮਜੀਤ ਸਿੰਘ ਕੋਟਫੱਤਾ, ਬਠਿੰਡਾ ਦਿਹਾਤੀ ਦੇ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ, ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਵਿਕਰਮ ਲਵਲੀ, ਨਗਰ ਕੌਂਸਲ ਦੇ ਮੀਤ ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਐਮਸੀ ਗੁਰਮੇਲ ਸਿੰਘ, ਬਲਾਕ ਸੈਕਟਰੀ ਜਰਨੈਲ ਸਿੰਘ ਕੋਟਫੱਤਾ, ਵੂਮੈਨ ਵਿੰਗ ਦੇ ਪ੍ਰਧਾਨ ਸਿਮਰਜੀਤ ਕੌਰ, ਸਵਰਨਕਾਰ ਪ੍ਰਧਾਨ ਜਸਵੀਰ ਸਿੰਘ, ਯੂਥ ਟੀਮ ਦੇ ਬੱਬੂ ਕੋਟਫੱਤਾ, ਕਮਲ਼ ਕੁਮਾਰ ਟੋਨੀ, ਰਾਜਵੀਰ ਸ਼ਰਮਾ ਠਾਣਾ ਸਿੰਘ ਤੇ ਸਮੂਹ ਮੰਡੀ ਨਿਵਾਸੀਆਂ ਤੇ ਮੰਡੀ ਦੇ ਸਮੂਹ ਆੜਤੀਆ ਆਦਿ ਹਾਜ਼ਰ ਸਨ।