ਵਿਸ਼ਵ ਓਰਲ ਦਿਵਸ ਮਨਾਇਆ
ਵਿਸ਼ਵ ਓਰਲ ਦਿਵਸ ਮਨਾਇਆ
Publish Date: Fri, 20 Mar 2026 05:01 PM (IST)
Updated Date: Sat, 21 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਹਸਪਤਾਲ ਵਿਚ ਏ ਹੈਪੀ ਮਾਊਥ ਇਜ਼ ਏ ਹੈਪੀ ਲਾਇਫ਼ ਥੀਮ ‘ਤੇ ਵਿਸ਼ਵ ਓਰਲ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਤਪਿੰਦਰਜੋਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਅਰੁਣ ਬਾਂਸਲ ਦੀ ਅਗਵਾਈ ਹੇਠ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ, ਇਲਾਜ ਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ। ਡਾ. ਤਪਿੰਦਰਜੋਤ ਨੇ ਦੱਸਿਆ ਕਿ ਸਮੇਂ ‘ਤੇ ਦੰਦਾਂ ਦੀ ਸਫਾਈ ਨਾ ਕਰਨ ਨਾਲ ਬਿਮਾਰੀਆਂ ਵਧ ਸਕਦੀਆਂ ਹਨ। ਤੰਬਾਕੂ ਵਰਗੇ ਪਦਾਰਥ ਮੂੰਹ ਦੀ ਸਿਹਤ ਲਈ ਖਤਰਨਾਕ ਹਨ। ਦੰਦਾ ਮਾਹਿਰ ਡਾ ਗਰੀਸ਼ ਨੇ ਸਿਹਤਮੰਦ ਦੰਦਾਂ ਲਈ ਦਿਨ ਵਿੱਚ ਦੋ ਵਾਰ ਬਰਸ਼ ਕਰਨ, ਸਹੀ ਭੋਜਨ, ਚਿਪਚਿਪੇ ਅਤੇ ਮਿੱਠੇ ਖਾਣ ਤੋਂ ਪਰਹੇਜ਼ ਅਤੇ ਹਰੇਕ 6 ਮਹੀਨੇ ਡਾਕਟਰ ਦੀ ਸਲਾਹ ਲੈਣ ਦੀ ਸਿਫਾਰਸ਼ ਕੀਤੀ। ਇਸ ਮੌਕੇ ਡਾ ਨੇਹਾ, ਡਾ ਰਿਤੀਕਾ, ਡਾ ਗੁੰਜਨ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਹਾਜਰ ਸਨ।