ਵਿਧਾਇਕ ਗਿੱਲ ਨੇ ਵਿਦਿਆਰਥੀਆਂ ਦਾ ਕੀਤਾ ਸਨਮਾਨ
ਵਿਧਾਇਕ ਗਿੱਲ ਨੇ ਵਿਦਿਆਰਥੀਆਂ ਦਾ ਕੀਤਾ ਸਨਮਾਨ
Publish Date: Fri, 20 Mar 2026 04:59 PM (IST)
Updated Date: Sat, 21 Mar 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਆਦਰਸ਼ ਸਕੂਲ ਵਿਚ ਕਰਵਾਏ ਗਏ ਇਕ ਵਿਸ਼ੇਸ਼ ਪ੍ਰੋਗਰਾਮ ’ਚ ਹਲਕਾ ਬਠਿੰਡਾ (ਸ਼ਹਿਰੀ) ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਵਿਧਾਇਕ ਜਗਰੂਪ ਸਿੰਘ ਗਿੱਲ ਨੇ ਨਵੋਦਿਆ ਵਿਦਿਆਲਿਆ ਸ਼ਹਿਰੀ ਖੇਤਰ ਵਿੱਚ ਚੁਣੇ ਗਏ ਦੋ ਵਿਦਿਆਰਥੀ ਅਕਸਵੀਰ ਸਿੰਘ ਤੇ ਤਨਿਸ਼ਕਾ ਦਾ ਤੇ ਸੈਨਿਕ ਸਕੂਲ ਵਿੱਚ ਚੁਣੇ ਵਿਦਿਆਰਥੀ ਪ੍ਰਿਥਵੀ ਰਾਜ ਦਾ ਉਨ੍ਹਾਂ ਦੇ ਮਾਪਿਆਂ ਸਮੇਤ ਵਿਸ਼ੇਸ਼ ਸਨਮਾਨ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਚੋਣ ਵਿਚ ਇਨ੍ਹਾਂ ਦੀ ਮਿਹਨਤ, ਇਨ੍ਹਾਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਮਨਜੀਤ ਸਿੰਘ ਤੇ ਮੈਡਮ ਪਰਮਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਨੂੰ ਵੀ ਮੁਬਾਰਕਬਾਦ ਦਿੱਤੀ। ਉਨ੍ਹਾਂ ਪ੍ਰੋਗਰਾਮ ਦੌਰਾਨ ਪੂਰਾ ਭਰੋਸਾ ਦਿਵਾਇਆ ਕਿ ਉਹ ਆਦਰਸ਼ ਪ੍ਰਾਇਮਰੀ ਸਕੂਲ ਬਠਿੰਡਾ ਦਾ ਹਮੇਸ਼ਾ ਸਹਿਯੋਗ ਕਰਦੇ ਰਹਿਣਗੇ ਅਤੇ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨਗੇ। ਉਨ੍ਹਾ ਸਕੂਲ ਦੇ ਬੱਚਿਆਂ ਲਈ ਛੇ ਵਾਟਰ ਕੂਲਰ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸਕੂਲ ਸਟਾਫ ਸਕੂਲ ਦੀ ਐੱਸਐੱਮਸੀ ਕਮੇਟੀ ਵਾਈਸ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਉਚੇਚੇ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਮੁਖੀ ਸੁਖਦੀਪ ਸਿੰਘ ਮਾਨ ਨੇ ਸਾਰੇ ਮਾਪਿਆਂ, ਐਸਐਮਸੀ ਦਾ ਤੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਧੰਨਵਾਦ ਕੀਤਾ।