ਘਰੇਲੂ ਗੈਸ/ਪੈਟਰੋਲ/ਡੀਜ਼ਲ ਦਾ ਸਟਾਕ ਲੁੜੀਂਦੀ ਮਾਤਰਾ ’ਚ ਉਪਲੱਬਧ : ਏਡੀਸੀ
ਘਰੇਲੂ ਗੈਸ/ਪੈਟਰੋਲ/ਡੀਜਲ ਦਾ ਸਟਾਕ ਲੋੜੀਂਦੀ ਮਾਤਰਾ ਵਿਚ ਉਪਲਬਧ : ਏਡੀਸੀ
Publish Date: Fri, 20 Mar 2026 04:40 PM (IST)
Updated Date: Sat, 21 Mar 2026 04:04 AM (IST)

-ਕਿਹਾ, ਖਪਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀ, ਨਿਰਵਿਘਨ ਹੋਵੇਗੀ ਸਪਲਾਈ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡਿਪਟੀ ਕਮਿਸ਼ਨਰ ਰਾਜ਼ੇਸ ਧੀਮਾਨ ਦੇ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਵੱਲੋਂ ਮੀਟਿੰਗ ਕਰਕੇ ਕਾਮਰਸ਼ੀਅਲ ਗੈਸ ਦੀ ਸਪਲਾਈ ਦਾ ਜ਼ਾਇਜਾ ਲੈਣ ਤੋ ਇਲਾਵਾ ਹੋਰਨਾਂ ਮੁੱਦਿਆਂ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਵੱਲੋਂ ਜ਼ਿਲ੍ਹੇ ਅੰਦਰ ਘਰੈਲੂ ਗੈਸ/ਪੈਟਰੋਲ/ਡੀਜਲ ਦਾ ਸਟਾਕ ਲੁੜੀਂਦੀ ਮਾਤਰਾ ’ਚ ਉਪਲਬੱਧਤਾ ਬਾਰੇ ਚਰਚਾ ਕੀਤੀ। ਜਿਸ ਤਹਿਤ ਅਧਿਕਾਰੀਆਂ ਨੇ ਦੱਸਿਆ ਕਿ ਗੈਸ ਦੀ ਸਪਲਾਈ ਬੁਕਿੰਗ ਤੋਂ 3-4 ਦਿਨਾਂ ਦੇ ਅੰਦਰ ਕੀਤੀ ਜਾ ਰਹੀ ਹੈ। ਤੇਲ ਕੰਪਨੀਆਂ ਵੱਲੋ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਪਲਾਈ ਕੀਤੀ ਜਾ ਰਹੀ ਹੈ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਕਮਰਸ਼ੀਅਲ ਗੈਸ ਸਿਲੰਡਰ ਹਸਪਤਾਲਾਂ, ਵਿੱਦਿਅਕ ਅਦਾਰਿਆਂ, ਫਾਰਮਾ ਇੰਡਸਟ੍ਰੀਜ਼, ਸੀਡ ਪ੍ਰੋਸੈਸਿੰਗ ਇੰਡਸਟਰੀ, ਫਿਸ਼ਰੀਜ਼ ਇੰਡਸਟਰੀ, ਏਅਰਲਾਈਨ/ਰੇਲਵੇ ਕੰਟੀਨ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਜਾਰੀ ਕਰਵਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਗਠਿਤ ਟੀਮਾਂ ਦੁਆਰਾ ਪੈਟਰੋਲ/ਡੀਜ਼ਲ/ਘਰੈਲੂ ਗੈਸ ਦੀ ਕਾਲਾਬਾਜ਼ਾਰੀ ਅਤੇ ਕਿਸੇ ਵੀ ਕਿਸਮ ਦੀ ਹੋਰਡਿੰਗ ਰੋਕਣ ਲਈ ਚੈਕਿੰਗ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀਆਂ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਸਮੂਹ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਘਰੈਲੂ ਗੈਸ/ਪੈਟਰੋਲ/ਡੀਜਲ ਦਾ ਸਟਾਕ ਪ੍ਰਾਪਤ ਮਾਤਰਾ ’ਚ ਉਪਲੱਬਧ ਹੈ। ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਗੈਸ ਦੀ ਬੁਕਿੰਗ ਡਲਿਵਰੀ ਤੋਂ 25 ਦਿਨਾਂ ਬਾਅਦ ਕਰਵਾਕੇ ਡਲੀਵਰੀ ਕੋਡ ਨਾਲ ਗੈਸ ਦੀ ਡਲਿਵਰੀ ਸੁਨਿਸ਼ਚਿਤ ਕੀਤੀ ਜਾ ਰਹੀ ਹੈ। ਜੇਕਰ ਕਿਸੇ ਦਾ ਈਕੇਵਾਈਸੀ ਨਹੀਂ ਹੋਇਆ ਤਾਂ ਉਹ ਆਪਣੀ ਗੈਸ ਏਜੰਸੀ ਤੇ ਜਾ ਕੇ ਜਾਂ ਆਨਲਾਈਨ ਕਰਵਾ ਸਕਦੇ ਹਨ।ਉਨ੍ਹਾਂ ਪੀਐਨਜੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਗੈਸ ਪਾਈਪਲਾਈਨ ਦੇ ਮਾਧਿਅਮ ਨਾਲ ਗੈਸ ਦੀ ਸਪਲਾਈ ਸੁਚਾਰੂ ਢੰਗ ਨਾਲ ਦਿੱਤੀ ਜਾ ਰਹੀ ਹੈ ਇਸ ਲਈ ਉਹ ਐੱਲਪੀਜੀ ਗੈਸ ਸਿਲੰਡਰ ਨਾ ਭਰਵਾਉਣ।