- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵੇ ਵਿੱਚ ਬੇਮੌਸਮੀ ਬਰਸਾਤ ਨੇ ਕੀਤਾ ਫਸਲਾਂ ਦਾ ਨੁਕਸਾਨ, ਕਿਸਾਨਾਂ ਦੇ ਸੁਕੇ ਸਾਹ

- ਮੀਂਹ ਪੈਣ ਕਾਰਨ ਗਰਮ ਕੱਪੜੇ ਪਹਿਨਣ ਲਈ ਹੋਏ ਲੋਕ ਮਜਬੂਰ
ਧਰਮਪਾਲ ਸਿੰਘ, ਪੰਜਾਬੀ ਜਾਗਰਣ
ਸੰਗਤ ਮੰਡੀ : ਕਈ ਦਿਨ ਤੋਂ ਹੋ ਰਹੀ ਹਲਕੀ ਬਰਸਾਤ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਮੌਸਮ ਵਿਚ ਅਚਾਨਕ ਤਬਦੀਲੀ ਆ ਗਈ। ਆਸਮਾਨ ਵਿਚ ਛਾਏ ਬੱਦਲਾਂ ਅਤੇ ਕਣੀਆਂ ਨਾਲ ਜਿੱਥੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ, ਉੱਥੇ ਹੀ ਲੋਕਾਂ ਨੂੰ ਗਰਮ ਕੱਪੜੇ ਦੁਆਰਾ ਤੋਂ ਪਹਿਨਣ ਲਈ ਮਜਬੂਰ ਕਰ ਦਿਤਾ ਹੈ ਉਥੇ ਹੀ ਖੇਤਾਂ ਵਿਚ ਪੱਕਣ ਕਿਨਾਰੇ ਪਹੁੰਚੀ ਕਣਕ ਅਤੇ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਪਹੁੰਚਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਅਚਾਨਕ ਬਦਲੇ ਇਸ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਇਸ ਸਮੇਂ ਕਣਕ ਦੀ ਫਸਲ ਆਪਣੇ ਆਖਰੀ ਪੜਾਅ ਵਿਚ ਹੈ। ਅਚਾਨਕ ਬਦਲੇ ਮੌਸਮ ਨੇ ਅਗੇਤੀ ਝੋਨੇ ਵਾਲੀ ਕਣਕ ਜ਼ਮੀਨ 'ਤੇ ਵਿਛ ਗਈ। ਇਸ ਹਲਕੀ ਬਰਸਾਤ ਨਾਲ ਪਛੇਤੀਆਂ ਕਣਕਾਂ ਨੂੰ ਫਾਇਦਾ ਵੀ ਹੋਇਆ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈਰੀ ਗਰਮੀ ਕਾਰਨ ਇਹ ਕਣਕ ਖਰਾਬ ਹੋ ਰਹੀ ਸੀ ਬਰਸਾਤ ਪੈਣ ਨਾਲ ਤਾਪਮਾਨ ਇਕ ਵਾਰ ਹੇਠਾਂ ਆ ਗਿਆ, ਜਿਸ ਨਾਲ ਕਣਕ ਨੂੰ ਬਹੁਤ ਫਾਇਦਾ ਹੋਵੇਗਾ। ਇਲਾਕੇ ਦੇ ਕਈ ਪਿੰਡਾਂ ਵਿਚ ਸਵੇਰੇ ਚੱਲੀਆਂ ਤੇਜ਼ ਹਵਾਵਾਂ ਅਤੇ ਹਲਕੀ ਬਰਸਾਤ ਕਾਰਨ ਅਗੇਤੀ ਕਣਕ ਜ਼ਮੀਨ ਉੱਤੇ ਵਿਛ ਗਈ। ਖੇਤਾਂ ਵਿਚ ਕਈ ਥਾਵਾਂ 'ਤੇ ਕਣਕ ਦੀ ਫਸਲ ਡਿੱਗੀ ਹੋਈ ਦੇਖੀ ਗਈ, ਜਿਸ ਕਾਰਨ ਕਿਸਾਨ ਕਾਫੀ ਚਿੰਤਤ ਨਜ਼ਰ ਆਏ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਗਰਮੀ ਦਾ ਅਸਰ ਕਾਫੀ ਵਧ ਗਿਆ ਸੀ, ਜਿਸ ਕਾਰਨ ਕਿਸਾਨ ਆਪਣੀ ਕਣਕ ਦੀ ਫਸਲਾਂ ਨੂੰ ਗਰਮੀ ਤੋਂ ਬਚਾਉਣ ਲਈ ਲਗਾਤਾਰ ਪਾਣੀ ਲਗਾ ਰਹੇ ਸਨ। ਇਸ ਕਾਰਨ ਖੇਤ ਪਾਣੀ ਲਗਾਉਣ ਕਾਰਨ ਪਹਿਲਾਂ ਹੀ ਗਿੱਲੇ ਸਨ। ਇਸ ਦੌਰਾਨ ਐਤਵਾਰ ਸਵੇਰੇ ਹੋਈ ਹਲਕੀ ਬਰਸਾਤ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਨੂੰ ਜ਼ਮੀਨ ਉੱਤੇ ਵਿਛਾ ਦਿੱਤਾ। ਕਈ ਥਾਵਾਂ 'ਤੇ ਕਣਕ ਦੀ ਫਸਲ ਪੂਰੀ ਤਰ੍ਹਾਂ ਜ਼ਮੀਨ ਉੱਤੇ ਵਿਛੀ ਹੋਈ ਨਜ਼ਰ ਆਈ, ਜਿਸ ਕਾਰਨ ਕਿਸਾਨਾਂ ਵਿਚ ਫਸਲ ਦੇ ਝਾੜ ਨੂੰ ਲੈ ਕੇ ਚਿੰਤਾ ਵਧ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਦਿਨਾਂ ਵਿਚ ਵੀ ਮੌਸਮ ਇਸੇ ਤਰ੍ਹਾਂ ਖਰਾਬ ਰਹਿੰਦਾ ਹੋ ਤਾਂ ਨੁਕਸਾਨ ਹੋਰ ਵੀ ਵਧ ਸਕਦਾ ਹੈ। ਸਵੇਰੇ ਚੱਲੀਆਂ ਤੇਜ਼ ਹਵਾਵਾਂ ਅਤੇ ਹਲਕੀ ਬਰਸਾਤ ਕਾਰਨ ਪੱਕਣ ਵਾਲੀ ਕਣਕ ਜ਼ਮੀਨ ਉੱਤੇ ਵਿਛ ਗਈ ਹੈ ਅਤੇ ਇਸ ਦਾ ਸਭ ਤੋਂ ਵੱਧ ਅਸਰ ਝੋਨੇ ਵਾਲੀ ਅਗੇਤੀ ਕਣਕ 'ਤੇ ਪਿਆ ਹੈ। ਕਿਸਾਨਾਂ ਨੇ ਦੱਸਿਆ ਕਿ ਜਦੋਂ ਕਣਕ ਪੱਕਣ ਦੇ ਨੇੜੇ ਹੁੰਦੀ ਹੈ ਤਾਂ ਉਸ ਦਾ ਦਾਣਿਆਂ ਕਾਰਨ ਭਾਰ ਵਧ ਜਾਂਦਾ ਹੈ। ਇਸ ਸਮੇਂ ਪਈ ਬਰਸਾਤ ਨਾਲ ਕਣਕ ਦੀ ਜੜ੍ਹ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਤੇਜ਼ ਹਵਾ ਚੱਲਣ ਕਾਰਨ ਜ਼ਮੀਨ 'ਤੇ ਡਿੱਗ ਪਈ। ਕਿਸਾਨਾਂ ਨੇ ਦੱਸਿਆ ਕਿ ਜ਼ਮੀਨ 'ਤੇ ਵਿਛੀ ਕਣਕ ਮੁੜ ਖੜ੍ਹੀ ਨਹੀਂ ਹੁੰਦੀ, ਜਿਸ ਕਾਰਨ ਝਾੜ ਘਟਨਾ ਤੈਅ ਹੁੰਦਾ ਹੈ। ਇਸ ਦੇ ਨਾਲਹੀ ਕਣਕ ਦੇ ਦਾਣਿਆਂ ਦੀ ਭਰਵੱਟ 'ਤੇ ਵੀ ਅਸਰ ਪੈਂਦਾ ਹੈ। ਕਿਸਾਨਾਂ ਦਾ ਅੰਦਾਜ਼ਾ ਹੈ ਕਿ ਇਸ ਕਾਰਨ ਪ੍ਰਤੀ ਏਕੜ ਤਿੰਨ ਤੋਂ ਚਾਰ ਮਣ ਤਕ ਝਾੜ ਘਟ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੋ ਸਰ੍ਹੋਂ ਦੀ ਫਸਲ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਬਿਲਕੁਲ ਪੱਕ ਚੁੱਕੀ ਸੀ, ਉਸ ਨੂੰ ਵੀ ਇਸ ਮੀਂਹ ਅਤੇ ਤੇਜ਼ ਹਵਾ ਨਾਲ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਸਰ੍ਹੋਂ 'ਤੇ ਲੱਗੀਆਂ ਫਲੀਆਂ ਹਵਾ ਅਤੇ ਬਰਸਾਤ ਕਾਰਨ ਟੁੱਟ ਕੇ ਥੱਲੇ ਡਿੱਗਣ ਦਾ ਖਤਰਾ ਬਣ ਜਾਂਦਾ ਹੈ, ਜਿਸ ਨਾਲ ਦਾਣਾ ਵੀ ਜ਼ਮੀਨ 'ਤੇ ਝੜ ਸਕਦਾ ਹੈ। ਇਸ ਕਾਰਨ ਸਰ੍ਹੋਂ ਦੇ ਉਤਪਾਦਨ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸੰਗਤ ਦੇ ਆਗੂ ਬਲਜੀਤ ਸਿੰਘ ਗੁਰਥੜੀ ਨੇ ਦੱਸਿਆ ਕਿ ਲਗਭਗ 15 ਦਿਨ ਪਹਿਲਾਂ ਬਰਸਾਤ ਦੀ ਬਹੁਤ ਜ਼ਰੂਰਤ ਸੀ ਪਰ ਉਸ ਸਮੇਂ ਬੇਹੱਦ ਗਰਮੀ ਪੈ ਰਹੀ ਸੀ, ਜਿਸ ਕਾਰਨ ਕਿਸਾਨਾਂ ਨੂੰ ਕਣਕ ਨੂੰ ਬਚਾਉਣ ਲਈ ਲਗਾਤਾਰ ਪਾਣੀ ਲਗਾਉਣਾ ਪਿਆ। ਹੁਣ ਜਦੋਂ ਫਸਲ ਪੱਕਣ ਦੇ ਨੇੜੇ ਪਹੁੰਚ ਗਈ ਹੈ ਤਾਂ ਅਚਾਨਕ ਆਈ ਬਰਸਾਤ ਅਤੇ ਤੇਜ਼ ਹਵਾਵਾਂ ਨੇ ਝੋਨੇ ਵਾਲੀ ਅਗੇਤੀ ਕਣਕ ਦੀ ਫਸਲ ਨੂੰ ਜ਼ਮੀਨ ਉੱਤੇ ਵਿਛਾ ਦਿੱਤਾ ਹੈ। ਉਨਾਂ ਕਿਹਾ ਕਿ ਇਸਮੌਸਮੀ ਤਬਦੀਲੀ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਅੰਦਾਜ਼ਾ ਲਗਾਇਆ ਕਿ ਇਸ ਨਾਲ ਕਿਸਾਨਾਂ ਦਾ ਪ੍ਰਤੀ ਏਕੜ ਚਾਰ ਤੋਂ ਪੰਜ ਮਣ ਤਕ ਝਾੜ ਘਟ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰ੍ਹੋਂ ਦੀ ਪੱਕੀ ਹੋਈ ਫਸਲ ਨੂੰ ਵੀ ਇਸ ਬਰਸਾਤ ਅਤੇ ਤੇਜ਼ ਹਵਾ ਨਾਲ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਅਗਲੇ ਕੁਝ ਦਿਨਾਂ ਤਕ ਹਲਕੀ ਬਰਸਾਤ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਕਾਰਨ ਕਿਸਾਨਾਂ ਵਿਚ ਫਸਲ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।