- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭਜੋਤ ਨੇ ਅਕਾਲ ਜੁਗਤ ਖੇਡਾਂ ਵਿਚ ਗੋਲਡ ਮੈਡਲ ਅਤੇ ਸਾਈਕਲ ਜਿੱਤਿਆ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੋਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਖਿਡਾਰੀ ਖੇਡ ਜਗਤ ਵਿਚ ਆਪਣਾ ਨਾਂ ਉਚਾਈਆਂ ’ਤੇ ਲਿਜਾ ਰਿਹਾ ਹੈ। ਸਕੂਲ ਦੀ ਪਹਿਲੀ ਰੋਜ਼ ਦੇ ਸਾਢੇ ਸੱਤ ਸਾਲਾ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਗੋਲਡ ਮੈਡਲ ਅਤੇ ਸਾਈਕਲ ਜਿੱਤ ਨੇ ਇਲਾਕੇ ਅੰਦਰ ਆਪਣਾ, ਆਪਣੇ ਸਕੂਲ ਅਤੇ ਮਾਪਿਆ ਦਾ ਨਾਂ ਚਮਕਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੀ ਪਹਿਲੀ ਰੋਜ਼ ਦੇ ਸਾਢੇ ਸੱਤ ਸਾਲਾਵਿਦਿਆਰਥੀ ਪ੍ਰਭਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ (ਆਰਮੀ) ਵਾਸੀ ਪਿੰਡ ਕੋਠਾ ਗੁਰੂ ਨੇ ਖੇਡਾਂ ਦੇ ਖੇਤਰ ਵਿਚ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕਰਦੇ ਹੋਏ ਖੇਡਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਗੋਲਡ ਮੈਡਲ, ਸਾਈਕਲ ਅਤੇ ਨਕਦ ਇਨਾਮ ਹਾਸਲ ਕੀਤਾ ਅਤੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ।
ਇਸ ਮੌਕੇ ਪ੍ਰਭਜੋਤ ਸਿੰਘ ਨੇ ਨਵਾਂਸ਼ਹਿਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਹੋਈਆਂ ਅਕਾਲ ਜੁਗਤ ਖੇਡਾਂ (ਪਿੰਕਾ ਜਰਗ) ਦੌਰਾਨ ਅੰਡਰ 9 ਅਤੇ ਅੰਡਰ 10 ਵਰਗਾਂ ਵਿਚ ਕਈ ਮੁਕਾਬਲਿਆਂ ਵਿਚ ਹਿੱਸਾ ਲਿਆ। ਪ੍ਰਭਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਨਕਦ ਇਨਾਮ, ਸਾਈਕਲ ਅਤੇ ਸੋਨੇ ਦਾ ਤਮਗਾ ਜਿੱਤਿਆ। ਇਸ ਤਰ੍ਹਾਂ ਹੀ ਨੇੜਲੇ ਪਿੰਡ ਦੁੱਲੇਵਾਲਾ (ਬਠਿੰਡਾ) ਵਿੱਚ ਹੋਏ ਐਥਲੈਟਿਕਸ ਟੂਰਨਾਮੈਂਟ(ਅੰਡਰ 9) ਵਿੱਚ ਵੀ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਕਦ ਇਨਾਮ ਅਤੇ ਸੋਨੇ ਦਾ ਤਮਗਾ ਜਿੱਤਿਆ। ਬੰਨਾਵਾਲਾ (ਫਾਜ਼ਿਲਕਾ) ਵਿਚ ਅਕਾਲ ਜੁਗਤ ਖੇਡ ਸੰ ਸਾਰ ਸੁਸਾਇਟੀ ਵੱਲੋਂ ਕਰਵਾਏ ਗਏ ਐਥਲੈਟਿਕਸ ਟੂਰਨਾਮੈਂਟ ਵਿਚ ਵੀ ਪ੍ਰਭਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਨਕਦ ਇਨਾਮ, ਸਾਈਕਲ ਅਤੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਪ੍ਰਭਜੋਤ ਸਿੰਘ ਦੀ ਇਸ ਵੱਡੀ ਕਾਮਯਾਬੀ ’ਤੇ ਉਸ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਸਕੂਲ ਦੇ ਡੀਪੀ ਅਧਿਆਪਕ ਸ਼ਮਸ਼ੇਰ ਸਿੰਘ, ਅੰਮ੍ਰਿਤਪਾਲ ਕੌਰ ਅਤੇ ਕੋਚ ਆਕਾਸ਼ਦੀਪ ਸਿੰਘ ਦੀ ਮਿਹਨਤ ਅਤੇ ਮਾਰਗਦਰਸ਼ਨ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੀ ਸਿਖਲਾਈ ਨਾਲ ਪ੍ਰਭਜੋਤ ਸਿੰਘ ਨੇ ਇਹ ਮਕਾਮ ਹਾਸਲ ਕੀਤਾ। ਇਹ ਖਿਡਾਰੀ ਵੱਖ-ਵੱਖ ਪਿੰਡਾਂ ਵਿਚ ਕਰਵਾਏ ਜਾ ਰਹੇ ਟੂਰਨਾਮੈਂਟ ਵਿਚ ਜਿੱਤ ਹਾਸਲ ਕਰ ਰਿਹਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿਚ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਖਿਡਾਰੀਆਂ ਨੂੰ ਸਕੂਲ ਕੈਂਪਸ ਵਿਚ ਕੋਚ ਵੱਲੋਂ ਤਿਆਰੀ ਕਰਵਾਈ ਜਾਂਦੀ ਹੈ। ਪ੍ਰਿੰਸੀਪਲ ਗੁਰਿੰਦਰ ਕੌਰ ਨੇ ਕਿਹਾ ਇਹ ਜਿੱਤ ਨਾ ਸਿਰਫ਼ ਸਕੂਲ ਲਈ ਗੌਰਵ ਦੀ ਗੱਲ ਹੈ, ਸਗੋਂ ਪੂਰੇ ਇਲਾਕੇ ਲਈ ਮਾਣ ਵਾਲੀ ਉਪਲਬਧੀ ਹੈ। ਇਸ ਹੋਣਹਾਰ ਵਿਦਿਆਰਥੀ ਦੀਆਂ ਜਿੱਤਾਂ 'ਤੇ ਪ੍ਰਿੰਸੀਪਲ ਗੁਰਿੰਦਰ ਕੌਰ ਅਤੇ ਅਧਿਆਪਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਸਦੇ ਚਮਕਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਪ੍ਰਭਜੋਤ ਸਿੰਘ ਦੇ ਪਿਤਾ ਅਤੇ ਮਾਤਾ ਨੇ ਆਪਣੇ ਪੁੱਤਰ ਦੀ ਇਸ ਉਪਲਬਧੀ ‘ਤੇ ਖੁਸ਼ੀ ਪ੍ਰਗਟਾਈ।