ਨੈਸ਼ਨਲ ਚੈਂਪੀਅਨ ਜਸ਼ਨਵੀਰ ਸਿੰਘ ਕੀਤਾ ਨਿੱਘਾ ਸਵਾਗਤ
ਨੈਸ਼ਨਲ ਚੈਂਪੀਅਨ ਜਸ਼ਨਵੀਰ ਸਿੰਘ ਬਾਬਾ ਦਾ ਪਿੰਡ ਪਹੁੰਚਣ ’ਤੇ ਨਿੱਘਾ ਸਵਾਗਤ
Publish Date: Thu, 19 Mar 2026 04:56 PM (IST)
Updated Date: Thu, 19 Mar 2026 04:58 PM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ
ਨਥਾਣਾ : 45ਵੀਂ ਨੈਸ਼ਨਲ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਐਥਲੀਟ ਜਸ਼ਨਵੀਰ ਸਿੰਘ ਬਾਬਾ ਦਾ ਆਪਣੇ ਜੱਦੀ ਪਿੰਡ ਨਥਾਣਾ ਵਿਖੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਵਿਖੇ ਨੈਸ਼ਨਲ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ 30 ਸਾਲ ਤੋਂ ਲੈ ਕੇ 100 ਸਾਲ ਉਮਰ ਤਕ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ 45 ਸਾਲ ਤੋਂ ਵੱਧ ਉਮਰ ਦੇ ਵਰਗ ਵਿਚ ਜਸ਼ਨਵੀਰ ਸਿੰਘ ਬਾਬਾ ਨੇ 100, 200,4 X 400, 1X400 ਰਿਲੇਅ ਰੇਸ ਵਿੱਚੋਂ ਪੰਜ ਗੋਲਡ ਮੈਡਲ ਪ੍ਰਾਪਤ ਕੀਤੇ। ਨੈਸ਼ਨਲ ਰਿਕਾਰਡ ਬਣਾ ਕੇ ਪਿੰਡ ਪਹੁੰਚੇ ਜਸ਼ਨਵੀਰ ਸਿੰਘ ਬਾਬਾ ਦਾ ਐੱਸਐੱਚਓ (ਨਥਾਣਾ) ਅਮਰਿੰਦਰ ਸਿੰਘ, ਡਾ. ਜਗਸੀਰ ਸਿੰਘ ਸਿੱਧੂ, ਲਖਵੀਰ ਸਿੰਘ ਖਾਲਸਾ, ਐਡਵੋਕੇਟ ਕਰਨਵੀਰ ਸਿੰਘ, ਰਾਜਭਿੰਦਰ ਸਿੰਘ, ਮਾਸਟਰ ਨਿਰਮਲ ਸਿੰਘ ਸਿੱਧੂ, ਬੰਟੀ ਨੰਬਰਦਾਰ ਤੇ ਜਿੰਮ 13 ਦੇ ਸਮੂਹ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ।