ਐੱਨਐੱਸਐੱਸ ਵਲੰਟੀਅਰਾਂ ਦਾ ਧਾਰਮਿਕ ਟੂਰ ਸੰਪੰਨ
ਐੱਨਐੱਸਐੱਸ ਵਲੰਟੀਅਰਾਂ ਦਾ ਦੋ ਰੋਜ਼ਾ ਧਾਰਮਿਕ ਟੂਰ ਸਫਲਤਾਪੂਰਵਕ ਸੰਪੰਨ
Publish Date: Thu, 19 Mar 2026 04:48 PM (IST)
Updated Date: Thu, 19 Mar 2026 04:49 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਦੀ ਯੋਗ ਅਗਵਾਈ ਹੇਠ ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ ਦੋ ਰੋਜ਼ਾ ਧਾਰਮਿਕ ਅਤੇ ਇਤਿਹਾਸਕ ਟੂਰ ਸਫਲਤਾਪੂਰਵਕ ਸੰਪੰਨ ਹੋਇਆ। ਇਹ ਟੂਰ ਨੂੰ ਪ੍ਰਿੰਸੀਪਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਵਿਚ ਐੱਨਐੱਸਐੱਸ ਦੀਆਂ ਚਾਰ ਯੂਨਿਟਾਂ ਦੇ 125 ਵਲੰਟੀਅਰਾਂ ਨੇ ਹਿੱਸਾ ਲਿਆ। ਟੂਰ ਦੇ ਪਹਿਲੇ ਦਿਨ ਵਲੰਟੀਅਰਾਂ ਨੇ ਪਟਿਆਲਾ ਵਿਖੇ ਸਥਿਤ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਦਰਸ਼ਨ ਕਰ ਕੇ ਸੇਵਾ ਨਿਭਾਈ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਵਿਚ ਸਥਿਤ ਸ਼੍ਰੀ ਮਾਤਾ ਨੈਣਾ ਦੇਵੀ ਮੰਦਰ ਦੇ ਦਰਸ਼ਨ ਕੀਤੇ ਗਏ। ਵਾਪਸੀ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਵਲੰਟੀਅਰਾਂ ਨੇ ਲੰਗਰ ਹਾਲ ਵਿਚ ਸੇਵਾ ਵੀ ਨਿਭਾਈ। ਦੂਜੇ ਦਿਨ ਵਿਦਿਆਰਥੀਆਂ ਨੇ ਕਿਲ੍ਹਾ ਅਨੰਦਗੜ੍ਹ ਸਾਹਿਬ ਦਾ ਦੌਰਾ ਕਰ ਕੇ ਉਸ ਦੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਵਿਰਾਸਤ-ਏ-ਖਾਲਸਾ ਦਾ ਦੌਰਾ ਕੀਤਾ ਗਿਆ, ਜਿੱਥੇ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਵਾਪਸੀ ਦੌਰਾਨ ਵਲੰਟੀਅਰਾਂ ਨੇ ਫਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਠੰਢਾ ਬੁਰਜ, ਗੁਰਦੁਆਰਾ ਸੀਸ ਗੰਜ ਸਾਹਿਬ, ਭੋਰਾ ਸਾਹਿਬ ਅਤੇ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਦੇ ਦਰਸ਼ਨ ਕਰ ਕੇ ਇਤਿਹਾਸਕ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਅਨੁਭਵ ਵੀ ਸਾਂਝੇ ਕੀਤੇ। ਟੂਰ ਵਿਚ ਐੱਨਐੱਸਐੱਸ ਦੇ ਪ੍ਰੋਗਰਾਮ ਅਫ਼ਸਰ ਵਜੋਂ ਪ੍ਰੋ. ਦੀਪਕ ਸ਼ਰਮਾ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਰਾਜਪਾਲ ਕੌਰ ਅਤੇ ਪ੍ਰੋ. ਸਰਜੀਵਨ ਗਰਗ ਮੌਜੂਦ ਸਨ।