ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਕਦੀ ਤੇ ਏਸੀ ਕੀਤੇ ਦਾਨ
ਸਰਕਾਰੀ ਪ੍ਰਾਇਮਰੀ ਸਕੂਲ ਭਗਤਾ (ਪਿੰਡ) ਨੂੰ ਨਕਦੀ ਅਤੇ ਏਸੀ ਦਾਨ ਕੀਤੇ
Publish Date: Thu, 19 Mar 2026 04:45 PM (IST)
Updated Date: Thu, 19 Mar 2026 04:49 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਸਰਕਾਰੀ ਪ੍ਰਾਇਮਰੀ ਸਕੂਲ ਭਗਤਾ ਭਾਈਕਾ (ਪਿੰਡ) ਨੂੰ ਦਾਨੀ ਸੱਜਣਾਂ ਵੱਲੋਂ ਲਗਾਤਾਰ ਸਹਾਇਤਾ ਦੇਣ ਦੇ ਕਾਰਜ ਜਾਰੀ ਹਨ। ਇਸੇ ਲੜੀ ਤਹਿਤ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਜਮਾਤ ਦੇ ਕਮਰਿਆਂ ਲਈ ਏਸੀ ਦਾਨ ਦਿੱਤੇ ਗਏ। ਸਕੂਲ ਮੁਖੀ ਜਸਵਿੰਦਰ ਸਿੰਘ ਜਲਾਲ ਨੇ ਦੱਸਿਆ ਕਿ ਲਖਬੀਰ ਸਿੰਘ ਸਿੱਧੂ ਮੈਂਬਰ ਕੈਨੇਡਾ ਦੇ ਵਿਸ਼ੇਸ਼ ਉੱਦਮ ਸਦਕਾ ਇਹ ਕਾਰਜ ਨੇਪਰੇ ਚਾੜ੍ਹਿਆ ਗਿਆ। ਇਸ ਭਲਾਈ ਦੇ ਕਾਰਜ ਵਿਚ ਲਖਬੀਰ ਸਿੰਘ ਸਿੱਧੂ ਮੈਂਬਰ ਕੈਨੇਡਾ ਦੇ ਪਰਿਵਾਰ ਵੱਲੋਂ ਪੰਜਾਹ ਹਜ਼ਾਰ, ਗੁਰਚਰਨ ਸਿੰਘ ਸਿੱਧੂ ਅਮਰੀਕਾ ਵੱਲੋਂ ਦਸ ਹਜ਼ਾਰ, ਡਾ. ਪਰਮਜੀਤ ਸਿੰਘ ਸਿੱਧੂ ਕੈਨੇਡਾ ਵੱਲੋਂ ਇੱਕੀ ਹਜ਼ਾਰ, ਫੁੰਮਣ ਸਿੰਘ ਸਰਪੰਚ ਵੱਲੋਂ ਦਸ ਹਜ਼ਾਰ, ਗੁਰਪਿੰਦਰਦੀਪ ਸਿੰਘ ਸਿੱਧੂ ਵੱਲੋਂ ਪੰਜ ਹਜ਼ਾਰ, ਮਾਸਟਰ ਸੁਲੱਖਣ ਸਿੰਘ ਭਗਤਾ ਵੱਲੋਂ ਪੰਜ ਹਜ਼ਾਰ, ਜਗਮੋਹਨ ਸਿੰਘ ਰਾਜਾ ਵੱਲੋਂ ਪੰਜ ਹਜ਼ਾਰ ਰੁਪਏ ਦਾਨ ਦਿੱਤੇ ਗਏ। ਦਰਸ਼ਨ ਸਿੰਘ ਭਾਈਕੇ ਐਗਰੀਕਲਚਰ ਭਗਤਾ ਭਾਈ ਵੱਲੋਂ ਇਕ ਏਸੀ, ਹਰਦਿਆਲ ਸਿੰਘ ਬਿੱਟਾ ਵੱਲੋਂ ਆਪਣੀ ਮਾਤਾ ਜੀ ਦੀ ਯਾਦ ਵਿਚ ਇਕ ਏਸੀ ਅਤੇ ਜੈ ਸਿੰਘ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਵੱਲੋਂ ਇੱਕ ਏਸੀ ਦਾਨ ਦਿੱਤਾ ਗਿਆ ਹੈ। ਸਕੂਲ ਸਟਾਫ਼ ਵੱਲੋਂ ਵੀ ਇਕ ਏਸੀ ਦਾਨ ਦਿੱਤਾ ਗਿਆ। ਇਸ ਮੌਕੇ ਦਾਨੀ ਸੱਜਣਾਂ ਤੋਂ ਇਲਾਵਾ ਬਹਾਦਰ ਸਿੰਘ ਬਰਾੜ, ਗੁਰਮੀਤ ਸਿੰਘ ਚੇਅਰਮੈਨ ਐੱਸਐੱਮਸੀ ਕਮੇਟੀ, ਪਵਨਾ ਸਿੱਧੂ, ਹਰਕਿੰਦਰ ਸਿੰਘ ਸਿੱਧੂ ਕੈਨੇਡਾ, ਹਰਦੀਪ ਸਿੰਘ ਸਿੱਧੂ ਕੈਨੇਡਾ, ਜਸਕਰਨ ਸਿੰਘ ਜੇਈ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।