ਭਾਕਿਯੂ ਕ੍ਰਾਂਤੀਕਾਰੀ ਪੰਜਾਬ ਨੇ ਬਲਾਕ ਭਗਤਾ ਦੇ ਅਹੁਦੇਦਾਰ ਐਲਾਨੇ
ਭਾਕਿਯੂ ਕ੍ਰਾਂਤੀਕਾਰੀ ਪੰਜਾਬ ਨੇ ਬਲਾਕ ਭਗਤਾ ਦੇ ਅਹੁਦੇਦਾਰ ਐਲਾਨੇ
Publish Date: Thu, 19 Mar 2026 04:41 PM (IST)
Updated Date: Thu, 19 Mar 2026 04:43 PM (IST)

- ਬੂਟਾ ਬਾਜਵਾ ਪ੍ਰਧਾਨ ਤੇ ਕਾਕਣ ਬਾਠ ਸਕੱਤਰ ਬਣੇ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਇਜਲਾਸ ਮੁਹਿੰਮ ਕਾਰਨ ਪਿੰਡ ਇਕਾਈਆਂ ਦੀਆਂ ਚੋਣਾਂ ਮੁਕੰਮਲ ਕਰਨ ਉਪਰੰਤ ਹੁਣ ਬਲਾਕ ਕਮੇਟੀ ਦੀਆਂ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਲਗਾਤਾਰ ਸਰਗਰਮੀ ਜਾਰੀ ਹੈ। ਇਸ ਮੌਕੇ ਜਥੇਬੰਦੀ ਦੇ ਸੰਗਠਨ ਬਣਤਰ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਹਰੇਕ ਦੋ ਸਾਲ ਬਾਅਦ ਚੁਣੇ ਗਏ ਡੈਲੀਗੇਟ ਆਪਣੀ ਵੋਟ ਤਹਿਤ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕਰਦੇ ਹਨ ਜਾਂ ਉਹ ਖੁਦ ਵੀ ਚੁਣੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਭਗਤਾ ਭਾਈਕਾ ਬਲਾਕ ਕਮੇਟੀ ਦੀ ਚੋਣ ਦੌਰਾਨ ਕੀਤਾ। ਬਲਾਕ ਭਗਤਾ ਕਮੇਟੀ ਦੀ ਚੋਣ ਲਈ ਇਕ ਸਰਬ ਸਾਂਝੀ ਮੀਟਿੰਗ ਭਗਤਾ ਭਾਈਕਾ ਦੇ ਗੁਰਦੁਆਰਾ ਸ੍ਰੀ ਮਹਿਲ ਸਾਹਿਬ ਵਿਖੇ ਕੀਤੀ ਗਈ, ਜਿੱਥੇ ਵੱਖ-ਵੱਖ ਸਥਾਨਕ ਪਿੰਡ ਇਕਾਈਆਂ ਵੱਲੋਂ ਹਿੱਸਾ ਲਿਆ ਗਿਆ। ਇਸ ਦੌਰਾਨ ਬਲਾਕ ਭਗਤਾ ਭਾਈ ਦੇ ਪ੍ਰਧਾਨ ਬੂਟਾ ਬਾਜਵਾ ਕੋਠਾਗੁਰੂ, ਸੀਨੀਅਰ ਮੀਤ ਪ੍ਰਧਾਨ ਕੌਰ ਸਿੰਘ ਗੁਰੂਸਰ ਤੇ ਸਰਬਜੀਤ ਸਿੰਘ, ਖਜ਼ਾਨਚੀ ਮਾ. ਸੁਲੱਖਣ ਸਿੰਘ ਭਗਤਾ, ਜਨਰਲ ਸਕੱਤਰ ਕਾਕਣ ਬਾਠ ਕੋਠਾਗੁਰੂ, ਸਹਾਇਕ ਸਕੱਤਰ ਲਖਵੀਰ ਸਿੰਘ ਹਾਕਮਵਾਲਾ, ਪ੍ਰੈੱਸ ਸਕੱਤਰ ਸੁਖਪਾਲ ਸਿੰਘ ਭੋਡੀਪੁਰਾ ਆਦਿ ਨੂੰ ਉਕਤ ਅਹੁਦਿਆਂ ਲਈ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਬਲਾਕ ਭਗਤਾ ਭਾਈ ਦੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਅਤੇ ਸਕੱਤਰ ਆਪਣੇ ਆਪ ਬਲਾਕ ਕਮੇਟੀ ਮੈਂਬਰ ਵਜੋਂ ਨਾਮਜ਼ਦ ਹੋ ਜਾਂਦੇ ਹਨ। ਇਸ ਮੌਕੇ ਬਲਾਕ ਭਗਤਾ ਭਾਈ ਕਮੇਟੀ ਦੀ ਚੋਣ ਪ੍ਰਕ੍ਰਿਰਿਆ ਦੌਰਾਨ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਜਲਾਸ ਮੁਹਿੰਮ ਤਹਿਤ ਨਵੇਂ ਅਹੁਦੇਦਾਰਾਂ ਦੀ ਚੋਣ ਕਰਨੀ ਜਾਂ ਪੁਰਾਣੀ ਕਮੇਟੀ ਨੂੰ ਬਹਾਲ ਰੱਖਣਾ ਸਬੰਧੀ ਇਸ ਨੂੰ ਚੋਣ ਪ੍ਰਕ੍ਰਿਰਿਆ ਰਾਹੀਂ ਮੁਕੰਮਲ ਕਰਨਾ ਲਾਜ਼ਮੀ ਹੁੰਦਾ ਹੈ। ਇਸ ਮੌਕੇ ਬਲਾਕ ਭਗਤਾ ਕਮੇਟੀ ਦੀ ਚੋਣ ਮੌਕੇ ਜ਼ਿਲ੍ਹਾ ਖਜ਼ਾਨਚੀ ਕਰਮਜੀਤ ਸੇਵਾਮੁਕਤ ਜੇਈ ਭਗਤਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਢਿੱਲੋਂ ਫੂਲ, ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਸਿੰਘ ਡਿਖ, ਗੁਰਜੰਟ ਸਿੰਘ ਗੁੰਮਟੀ ਕਲਾਂ, ਸੀਰਾ ਸਿੰਘ ਭਗਤਾ, ਕਾਲਾ ਸਿੰਘ ਭਗਤਾ, ਭੋਲਾ ਸਿੰਘ ਭਗਤਾ, ਕੋਠਾਗੁਰੂ ਇਕਾਈ ਪ੍ਰਧਾਨ ਤੇਜਾ ਸਿੰਘ, ਹਰਬੰਸ ਸਿੰਘ ਕੋਠਾਗੁਰੂ, ਸ਼ਮਸ਼ੇਰ ਸਿੰਘ ਕੋਠਾਗੁਰੂ, ਗੁਰੂਸਰ ਇਕਾਈ ਪ੍ਰਧਾਨ ਬਾਬੂ ਸਿੰਘ, ਮਾੜਾ ਸਿੰਘ ਗੁੰਮਟੀ ਕਲਾਂ ਆਦਿ ਹਾਜ਼ਰ ਸਨ।