ਭਾਈ ਜੈਤਾ ਜੀ ਫਾਊਂਡੇਸ਼ਨ ਦੇ 24 ਵਿਦਿਆਰਥੀ ਜਵਾਹਰ ਨਵੋਦਿਆ ਲਈ ਚੁਣੇ
ਭਾਈ ਜੈਤਾ ਜੀ ਫਾਊਂਡੇਸ਼ਨ ਦੇ 24 ਵਿਦਿਆਰਥੀ ਜਵਾਹਰ ਨਵੋਦਿਆ ਲਈ ਚੁਣੇ
Publish Date: Thu, 19 Mar 2026 04:38 PM (IST)
Updated Date: Thu, 19 Mar 2026 04:40 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਨਵੋਦਿਆ ਵਿਦਿਆਲਾ ਸੰਮਤੀ ਦੁਆਰਾ ਐਲਾਨੇ ਗਏ ਜਵਾਹਰ ਨਵੋਦਿਆ ਵਿਦਿਆਲਾ ਤਿਉਣਾ ਪੁਜਾਰੀਆਂ ਬਠਿੰਡਾ ਅਤੇ ਢਿੱਲਵਾਂ (ਬਰਨਾਲਾ) ਦੀ ਛੇਵੀਂ ਕਲਾਸ ’ਚ (2026-27) ਦੇ ਦਾਖਲੇ ਲਈ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਸੰਸਥਾਪਕ ਹਰਪਾਲ ਸਿੰਘ ਅਤੇ ਵਿੱਤ ਪ੍ਰਬੰਧਕ ਜਸਵਿੰਦਰ ਸਿੰਘ ਪਸਰੀਚਾ ਦੇ ਦਿਸ਼ਾ-ਨਿਰਦੇਸ਼ ਅਤੇ ਸੁਚੱਜੀ ਅਗਵਾਈ ਤਹਿਤ ਵੱਖ-ਵੱਖ ਸੈਂਟਰਾਂ ’ਚ ਮੁਫ਼ਤ ਪੜ੍ਹਾਏ ਗਏ 450 ਦੇ ਲਗਭਗ ਵਿਦਿਆਰਥੀਆਂ ’ਚੋਂ 24 ਵਿਦਿਆਰਥੀ ਚੁਣੇ ਗਏ। ਫਾਊਂਡੇਸ਼ਨ ਦੇ ਸਟੇਟ ਕੋ-ਆਰਡੀਨੇਟਰ ਸੰਦੀਪ ਸਿੰਘ ਅਤੇ ਜ਼ਿਲ੍ਹਾ ਕੋ-ਆਰਡੀਨੇਟਰ ਬਲਜਿੰਦਰ ਸਿੰਘ ਲਹਿਰਾ ਮੁਹੱਬਤ ਸੇਵਾਮੁਕਤ ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ 22 ਸੈਂਟਰਾਂ ’ਚੋਂ ਚੁਣੇ ਗਏ ਇਨ੍ਹਾਂ 24 ਵਿਦਿਆਰਥੀਆਂ ’ਚੋਂ 16 ਨਵੋਦਿਆ ਵਿਦਿਆਲਾ ਤਿਉਣਾ ਪੁਜਾਰੀਆਂ ਬਠਿੰਡਾ ਅਤੇ 8 ਢਿੱਲਵਾਂ ਜ਼ਿਲ੍ਹਾ ਬਰਨਾਲਾ ਲਈ ਚੁਣੇ ਗਏ। ਇਨ੍ਹਾਂ ਵਿੱਚੋਂ ਬਰਨਾਲਾ ਦੇ ਪਿੰਡ ਗਹਿਲ ਤੇ ਪੰਡੋਰੀ ਦੇ 4-4, ਬੱਲੋ ਦੇ 3, ਪੂਹਲਾ ਤੇ ਮਲਕਾਣਾ ਸੈਂਟਰ ਦੇ 2-2 ਵਿਦਿਆਰਥੀਆਂ ਤੋਂ ਇਲਾਵਾ ਪਿੱਥੋ, ਬੰਗੀਕਲਾਂ, ਬਸਤੀ ਬੀੜ ਤਲਾਬ, ਕੋਟੜਾ ਕੌੜਾ, ਮੰਡੀ ਕਲਾਂ, ਖੋਖਰ, ਬੱਲੂਆਣਾ, ਮੌੜ ਕਲਾਂ ਤੇ ਲਹਿਰਾ ਬੇਗਾ ਦਾ 1-1 ਵਿਦਿਆਰਥੀ ਚੁਣਿਆ ਗਿਆ ਹੈ। ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਬੱਚਿਆਂ ਨੂੰ ਕੋਚਿੰਗ ਦੇਣ ਵਾਲੇ ਅਧਿਆਪਕਾਂ ਤੇ ਵਲੰਟੀਅਰਜ਼ ਦੀ ਸਖ਼ਤ ਮਿਹਨਤ ਸਦਕਾ ਹਾਸਲ ਹੋਈ ਹੈ। ਫਾਊਂਡੇਸ਼ਨ ਵੱਲੋਂ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਅੱਗੇ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਭਵਿੱਖ ਵਿਚ ਕੋਚਿੰਗ ਲਈ ਚਾਹਵਾਨ ਵਿਦਿਆਰਥੀ ਅਤੇ ਮਾਪੇ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।