ਯੂਨਾਈਟਿਡ ਅਕਾਲੀ ਦਲ ਨੇ ਰਾਜਪਾਲ ਦੇ ਨਾਂ ਦਿੱਤਾ ਯਾਦ-ਪੱਤਰ
ਯੂਨਾਈਟਿਡ ਅਕਾਲੀ ਦਲ ਨੇ ਰਾਜਪਾਲ ਦੇ ਨਾਂ ਯਾਦ ਪੱਤਰ ਸੌਂਪਿਆ
Publish Date: Wed, 18 Mar 2026 07:24 PM (IST)
Updated Date: Thu, 19 Mar 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਟੀਚਰ ਹੋਮ ਵਿਚ ਯੂਨਾਈਟਿਡ ਅਕਾਲੀ ਦਲ ਦੇ ਬਠਿੰਡਾ ਜ਼ਿਲ੍ਹੇ ਦੇ ਵਰਕਰ ਭਾਰੀ ਗਿਣਤੀ ’ਚ ਇਕੱਠੇ ਹੋਏ। ਮੀਟਿੰਗ ਤੋਂ ਬਾਅਦ ਉਨ੍ਹਾਂ ਰੋਸ ਮਾਰਚ ਕਰਕੇ ਰਾਜਪਾਲ ਸਾਹਿਬ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਯਾਦ ਪੱਤਰ ਦਿੱਤਾ। ਯਾਦ ਪੱਤਰ ’ਚ ਪਿੰਡ ਜਿਉਂਦ ਵਿਚ ਕਿਸਾਨਾਂ ਉੱਪਰ ਬਿਨਾਂ ਕਾਰਨ ਤਸ਼ੱਦਦ ਕਰਨ ਤੇ ਗ੍ਰਿਫਤਾਰ ਕਰਕੇ ਲੱਤਾਂ ਤੋੜਨ ਦੀ ਸਖ਼ਤ ਨਿੰਦਾ ਕੀਤੀ ਗਈ ਤੇ ਐੱਸਐੱਸਪੀ ਬਠਿੰਡਾ ਵਿਰੁੱਧ ਕੇਸ ਦਰਜ ਕਰਨ ਤੇ ਹਾਈਕੋਰਟ ਦੇ ਜੱਜ ਤੋਂ ਪੜਤਾਲ ਕਰਾਉਣ ਦੀ ਮੰਗ ਕੀਤੀ ਗਈ। ਪਿਛਲੇ ਮਹੀਨੇ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਲਗਭਗ 40 ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਨੂੰ ਕਾਨੂੰਨ ਦੇ ਰਾਜ, ਅਦਾਲਤਾਂ ਤੇ ਸੰਵਿਧਾਨ ’ਚ ਕੋਈ ਯਕੀਨ ਨਹੀਂ ਰਹਿ ਗਿਆ ਹੈ। ਸਰਕਾਰ ਵੱਲੋਂ ਕਾਨੂੰਨ ਦੇ ਵਿਰੁੱਧ ਕਾਰਵਾਈਆਂ ਇਕ ਵਾਰ ਫਿਰ ਪੰਜਾਬ ਨੂੰ ਪਿਛਲੇ ਦਹਾਕਿਆਂ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਯੂਨਾਈਟਿਡ ਅਕਾਲੀ ਦਲ ਨੇ ਇਹ ਵੀ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਰੇ ਧਰਮਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਤੇ ਜਲਦੀ ਸਜ਼ਾਵਾਂ ਦਿੱਤੀਆਂ ਜਾਣ ਤੇ ਜਿਨ੍ਹਾਂ ਨੇ ਪਹਿਲਾਂ ਸਜ਼ਾਵਾਂ ਪੂਰੀਆਂ ਕਰ ਚੁੱਕੀਆਂ ਹਨ, ਜਿਵੇਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਲਵੰਤ ਸਿੰਘ ਰਾਜੋਆਣਾ, ਦਵਿੰਦਰ ਪਾਲ ਸਿੰਘ ਭੁੱਲਰ ਸਮੇਤ ਸਾਰੇ ਬੰਦੀ ਤੇ ਰਾਜਸੀ ਤੌਰ 'ਤੇ ਨਜ਼ਰਬੰਦ ਕੀਤੇ ਗਏ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਅਤੇ ਮੌੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਉਪਰੋਕਤ ਮੁੱਦਿਆਂ ਦੇ ਹੱਲ ਲਈ ਰਾਜਪਾਲ ਸਾਹਿਬ ਨੂੰ ਨਿੱਜੀ ਤੌਰ 'ਤੇ ਦਿਲਚਸਪੀ ਲੈ ਕੇ ਹੱਲ ਕਰਨ ਦੀ ਬੇਨਤੀ ਕੀਤੀ ਗਈ।
ਮੀਟਿੰਗ ’ਚ ਐਕਸਪ੍ਰੈਸ ਪਾਰਟੀ ਦੇ ਪ੍ਰਧਾਨ ਗੁਰਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਡਾਲਾ, ਸ਼ਹਿਰੀ ਪ੍ਰਧਾਨ ਰਮਨਦੀਪ ਸਿੰਘ ਰਮੀਤਾ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਹ ਦੇ ਨਾਲ ਹੀ ਗੁਰਮੀਤ ਸਿੰਘ ਬੱਜੋਆਣਾ, ਮੇਜਰ ਸਿੰਘ ਮਲੂਕਾ, ਗਮਦੂਰ ਸਿੰਘ ਖਾਲਸਾ, ਊਧਮ ਸਿੰਘ ਮੰਡੀ ਕਲਾ, ਬਾਬਾ ਭੋਲਾ ਸਿੰਘ ਭੁੱਚੋ ਕਲਾਂ, ਸੀਤਾ ਰਾਮ ਦੀਪਕ ਰਾਮਪੁਰਾ, ਅਜੇ ਕੁਮਾਰ ਮਿੱਤਲ, ਕਰਮ ਸਿੰਘ ਰਾਮ ਨਗਰ, ਕਲਵੰਤ ਸਿੰਘ ਬੁਰਜ ਮਹਿਮਾ, ਗੁਰਵਿੰਦਰ ਸਿੰਘ, ਮਾਸਟਰ ਦਵਿੰਦਰ ਸਿੰਘ, ਬਲਕਰਨ ਸਿੰਘ ਗੋਰਾ ਬੁਰਜ, ਹਰਜਸ ਸਿੰਘ ਬਰਾੜ, ਨਛੱਤਰ ਸਿੰਘ ਦਬੜੀਖਾਨਾ ਅਤੇ ਯੂਥ ਆਗੂ ਜਗਬੀਰ ਸਿੰਘ ਗੱਗੂ, ਤਰਸੇਮ ਸਿੰਘ ਘਣੀਆਂ, ਪਰਮਜੀਤ ਸਿੰਘ ਗੰਗਾ, ਨਛੱਤਰ ਸਿੰਘ ਠੀਕਰੀਵਾਲ ਤੇ ਹਾਕਮ ਸਿੰਘ ਥਰਮਲ ਵੀ ਮੌਜੂਦ ਸਨ।