ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਬਾਰੇ ਦਿੱਤੀ ਸਿਖਲਾਈ
ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਬਾਰੇ ਟ੍ਰੇਨਿੰਗ ਕਰਵਾਈ
Publish Date: Wed, 18 Mar 2026 06:32 PM (IST)
Updated Date: Thu, 19 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਆਤਮਾ ਸਕੀਮ ਅਧੀਨ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਦੀ ਅਗਵਾਈ ਵਿਚ ਅਤੇ ਡਾ. ਹਰਜਸਪਾਲ ਸ਼ਰਮਾ ਖੇਤੀਬਾੜੀ ਅਫ਼ਸਰ ਦੀ ਦੇਖ ਰੇਖ ਹੇਠ ਕ੍ਰਿਸੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਬਲਾਕ ਬਠਿੰਡਾ ਵੱਲੋਂ ਵਿਗਿਆਨ ਕੇਂਦਰ ਵਿਖੇ ਕਿਸਾਨਾਂ ਨੂੰ ਸਬਜੀਆਂ ਦੀ ਕਾਸ਼ਤ (ਘਰੇਲੂ ਬਗੀਚੀ) ਬਾਰੇ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਪ੍ਰੋ. ਐਕਸਟੈਨਸ਼ਨ ਐਜੂਕੇਸਨ ਨੇ ਦੱਸਿਆ ਕਿ ਕਿਸਾਨ ਵੀਰਾਂ ਨੂੰ ਪਸ਼ੂ ਪਾਲਣ, ਸਬਜੀਆਂ ਦੀ ਕਾਸ਼ਤ, ਬੱਕਰੀਆਂ ਪਾਲਣ ਤੇ ਬੀਬੀਆਂ ਨੂੰ ਮੁਰੱਬੇ ਚੱਟਣੀਆਂ ਆਦਿ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸ਼ਬਜੀਆਂ ਦੇ ਮਾਹਰ ਡਾ. ਅਮਰਜੀਤ ਸਿੰਘ ਸੰਧੂ ਨੇ ਸਬਜ਼ੀਆਂ ਦੀ ਸੁਚੱਜੀ ਕਾਸ਼ਤ ਬਾਰੇ ਜਾਣਕਾਰੀ ਮੁਹੱਈਆ ਕਰਦਿਆਂ ਕਿਹਾ ਕਿ ਥੋੜੀ ਜਗ੍ਹਾ ਵਿਚ ਸਬਜੀਆਂ ਉਗਾ ਕੇ ਪਰਿਵਾਰ ਦਾ ਖ਼ਰਚਾ ਘੱਟ ਕੀਤਾ ਜਾ ਸਕਦਾ ਹੈ ਅਤੇ ਜਹਿਰ ਰਹਿਤ ਸਬਜੀ ਵਰਤੋਂ ਵਿਚ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਪਰਿਵਾਰ ਦੀ ਲੋੜ ਅਨੁਸਾਰ ਘਰੇਲੂ ਬਗੀਚੀ ਵਿਚ ਸ਼ਬਜੀਆਂ ਉਗਾਉਣ ਦੀ ਅਪੀਲ ਕੀਤੀ। ਸ਼ਬਜੀਆਂ ਦੇ ਮਾਹਰ ਡਾ: ਨਵੀਨ ਗਰਗ ਨੇ ਬਿਮਾਰੀਆਂ ਦੀ ਰੋਕਥਾਮ ਲਈ ਸੁਝਾਅ ਦਿੱਤੇ। ਡਾ. ਗੁਰਦੀਪ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨੇ ਭਾਸ਼ਣ ਕਰਦਿਆਂ ਫ਼ਸਲਾਂ ਤੇ ਸ਼ਬਜੀਆਂ ਦੇ ਬੀਜਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਕਿਸਾਨਾਂ ਨੂੰ 24 ਮਾਰਚ ਦੇ ਕਿਸਾਨ ਮੇਲੇ ਵਿਚ ਪਹੁੰਚਣ ਦਾ ਸੱਦਾ ਦਿੱਤਾ। ਗੁਰਮਿਲਾਪ ਸਿੰਘ ਬਲਾਕ ਟੈਕਨਾਲੌਜੀ ਮੈਨੇਜਰ ਬਲਾਕ ਬਠਿੰਡਾ ਨੇ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਕਿਸਾਨਾਂ ਨੂੰ ਸ਼ਬਜੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ।