ਮਹਿਰਾਜ ਲੈਦਰ ਕ੍ਰਿਕਟ ਕੱਪ ’ਚ ਕਾਉਣੀ ਟੀਮ ਅੱਵਲ
5ਵਾਂ ਮਹਿਰਾਜ ਲੈਦਰ ਕ੍ਰਿਕਟ ਕੱਪ ਸੰਪੰਨ
Publish Date: Wed, 18 Mar 2026 05:20 PM (IST)
Updated Date: Thu, 19 Mar 2026 04:05 AM (IST)

ਜਸਪਾਲ ਪਾਲੀ, ਪੰਜਾਬੀ ਜਾਗਰਣ. ਮਹਿਰਾਜ : ਪਿੰਡ ਮਹਿਰਾਜ ਵਿਖੇ ਬਾਬਾ ਸਿੰਘ ਤਿਲਕ ਰਾਏ ਕ੍ਰਿਕਟ ਕਲੱਬ ਵੱਲੋਂ ਪਿੰਡ ਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ 5ਵਾਂ ਲੈਂਦਰ ਕ੍ਰਿਕਟ ਕੱਪ ਯਾਦਗਾਰੀ ਢੰਗ ਨਾਲ ਸੰਪੰਨ ਹੋਇਆ। ਇਹ ਟੂਰਨਾਮੈਂਟ ਵਿਚ ਇਲਾਕੇ ਦੀਆਂ 32 ਟੀਮਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲੈ ਕੇ ਆਪਣੇ ਖੇਡ ਜੌਹਰ ਦਿਖਾਏ। ਟੂਰਨਾਮੈਂਟ ਦਾ ਪਹਿਲਾ ਇਨਾਮ ਵਿੱਕੀ ਯੂਐਸਏ ਵੱਲੋਂ ਦਿੱਤਾ ਗਿਆ। ਟੂਰਨਾਮੈਂਟ ਦੌਰਾਨ ਵੱਖ-ਵੱਖ ਦਿਨਾਂ ਵਿਚ ਕਾਂਗਰਸੀ ਆਗੂ ਐਡਵੋਕੇਟ ਜੱਸ ਬੱਜੋਆਣਾ, ਚੇਅਰਮੈਨ ਜਤਿੰਦਰ ਸਿੰਘ ਭੱਲਾ, ਰੋਜ਼ਾਨਾ ਅਜੀਤ ਦੇ ਪੱਤਰਕਾਰ ਸੁਖਪਾਲ ਮਹਿਰਾਜ, ਸਰਪੰਚ ਲੱਖਾ ਪਿੱਪਲੀ, ਜੈਸੀ ਕਾਂਗੜ, ਥਾਣਾ ਸਿਟੀ ਦੇ ਐਸਐਚਓ ਹਰਬੰਸ ਸਿੰਘ, ਵਿੱਕੀ ਯੂਐਸਏ ਅਤੇ ਕੁਲਵੰਤ ਸਿੰਘ ਮਲੂਕਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਇਸ ਤਰ੍ਹਾਂ ਦੇ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕਲੱਬ ਪ੍ਰਧਾਨ ਜਸਪਾਲ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਟੂਰਨਾਮੈਂਟ ਵਿਚ ਕਾਉਣੀ ਟੀਮ ਨੇ ਪਹਿਲਾ ਸਥਾਨ, ਢਿਲਵਾਂ ਕਲਾਂ ਦੂਜਾ ਸਥਾਨ, ਮਹਿਰਾਜ ਤੀਜਾ ਸਥਾਨ ਅਤੇ ਝੱਖੜ ਵਾਲਾ ਚੌਥੇ ਸਥਾਨ ’ਤੇ ਰਹੀ। ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 51 ਹਜ਼ਾਰ ਰੁਪਏ, ਕੱਪ ਅਤੇ 12 ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਵਿਅਕਤੀਗਤ ਇਨਾਮਾਂ ਵਿਚ ਜੀਵਨ ਕਾਉਣੀ ਨੂੰ ਮੈਨ ਆਫ ਦ ਸੀਰੀਜ਼ ਚੁਣਿਆ ਗਿਆ, ਜਿਸ ਨੂੰ ਕ੍ਰਿਕਟ ਬੈਟ ਅਤੇ 2100 ਰੁਪਏ ਇਨਾਮ ਵਜੋਂ ਦਿੱਤੇ ਗਏ। ਬੈਸਟ ਬੱਲੇਬਾਜ਼ ਹੈਪੀ ਔਡਾਂ, ਬੈਸਟ ਗੇਂਦਬਾਜ਼ ਨਵਦੀਪ ਢਿਲਵਾਂ, ਬੈਸਟ ਕੀਪਰ ਜਸਪਾਲ ਪਾਲੀ ਮਹਿਰਾਜ ਅਤੇ ਬੈਸਟ ਫੀਲਡਰ ਹਰਮਨ ਕਾਉਣੀ ਰਹੇ। ਬੈਸਟ ਬੱਲੇਬਾਜ਼, ਬੈਸਟ ਗੇਂਦਬਾਜ਼ ਅਤੇ ਬੈਸਟ ਕੀਪਰ ਨੂੰ ਆਰਓ ਫਿਲਟਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਬਬਲਾ ਸਰਪੰਚ, ਮਨਪ੍ਰੀਤ ਸਿੰਘ ਮੰਨਾ, ਗੁਰਜੀਤ ਸਿੰਘ ਗੀਤੂ, ਦੀਪ ਸਿੱਧੂ, ਬਿੰਦਾ ਸਿੰਘ, ਲਾਡੀ ਸਿੰਘ, ਪਾਲੀ ਗਿੱਲ, ਬੂਟਾ ਸਿੰਘ, ਮੰਨਾ ਸਿੰਘ, ਮੰਦਰ ਸਿੰਘ, ਸੀਨੂ ਸਿੱਧੂ ਅਤੇ ਗੋਬਿੰਦ ਮਹਿਰਾਜ ਸਮੇਤ ਕਈ ਪਿੰਡ ਵਾਸੀ ਅਤੇ ਖੇਡ ਪ੍ਰੇਮੀ ਮੌਜੂਦ ਸਨ।