ਮਾਲਵਾ ਵੈਲਫੇਅਰ ਕਲੱਬ ਵੱਲੋ ਮੇਲਾ ਖ਼ੂਨਦਾਨੀਆਂ ਦਾ ਪੋਸਟਰ ਜਾਰੀ
ਮਾਲਵਾ ਵੈਲਫੇਅਰ ਕਲੱਬ ਵੱਲੋ ਮੇਲਾ ਖ਼ੂਨਦਾਨੀਆਂ ਦਾ ਪੋਸਟਰ ਜਾਰੀ
Publish Date: Wed, 18 Mar 2026 05:07 PM (IST)
Updated Date: Thu, 19 Mar 2026 04:04 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਇਲਾਕੇ ਦੀ ਨਾਮਵਾਰੀ ਸਮਾਜਸੇਵੀ ਸੰਸਥਾ ਵੱਲੋ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਾਲਸਾ ਸਕੂਲ ਸਟੇਡੀਅਮ ਤਲਵੰਡੀ ਸਾਬੋ ਵਿਖੇ ਕਰਵਾਏ ਜਾ ਰਹੇ ਮੇਲਾ ਖ਼ੂਨਦਾਨੀਆਂ ਦਾ ਅੱਜ ਪੋਸਟਰ ਕਲੱਬ ਪ੍ਰਧਾਨ ਗਗਨਦੀਪ ਸਿੰਘ ਗਾਇਕ ਹਰਦੇਵ ਮਾਹੀਨੰਗਲ ਅਤੇ ਬਾਬਾ ਕਾਕਾ ਸਿੰਘ ਵੱਲੋਂ ਜਾਰੀ ਕੀਤਾ ਗਿਆ। ਕਲੱਬ ਪ੍ਰੈੱਸ ਸਕੱਤਰ ਵਿਕਾਸ ਸਿੰਗਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਲਾ ਨਗਰ ਕੌਂਸਲ ਤਲਵੰਡੀ ਸਾਬੋ ਤੇ ਗਾਇਕ ਹਰਦੇਵ ਮਾਹੀਨੰਗਲ ਦੇ ਸਹਿਯੋਗ ਨਾਲ 22 ਮਾਰਚ ਨੂੰ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿਚ ਖ਼ੂਨਦਾਨ ਕੈਂਪ, ਸਵੈ ਇੱਛਤ ਸਟਾਲਾਂ, ਕਵੀਸ਼ਰੀ ਅਤੇ ਲੋਕ ਗਾਇਕਾ ਦਾ ਖੁੱਲਾ ਅਖਾੜਾ ਅਤੇ ਲੋਕ ਗੀਤ ਸੰਗੀਤ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ ਅਤੇ ਸਕੱਤਰ ਜਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਵਿਚ ਲੋਕ ਗਾਇਕ ਹਰਦੇਵ ਮਾਹੀਨੰਗਲ, ਗੁਰਬਿੰਦਰ ਬਰਾੜ, ਟਾਈਗਰ, ਬਲਵੀਰ ਚੋਟੀਆਂ ਤੋਂ ਇਲਾਵਾ ਕਈ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਗੁਰਦਾਸ ਸੰਧੂ, ਲਵਜੀਤ, ਨਵਦੀਪ ਸੰਧੂ, ਗੀਤਕਾਰ ਅਮਰਦੀਪ ਗਿੱਲ, ਭਿੰਦਰ ਡੱਬਵਾਲੀ, ਅਲਬੇਲ ਬਰਾੜ, ਪ੍ਰੀਤ ਕਾਲਝਰਾਣੀ, ਹਰਫੂਲ ਭੁੱਲਰ, ਅਵਿਨਾਸ਼ ਗੋਂਦਾਰਾ, ਸੁੱਖ ਆਮਦ, ਸਿੱਧੂ ਜੱਜਲ ਤੋਂ ਇਲਾਵਾ ਫ਼ਿਲਮੀ ਅਦਾਕਾਰ ਰਵਿੰਦਰ ਮੰਡ ਵੀ ਹਾਜ਼ਰੀ ਲਗਾਉਣਗੇ। ਕਲੱਬ ਦੇ ਚੇਅਰਮੈਨ ਸ਼ੇਖਰ ਤਲਵੰਡੀ ਅਤੇ ਖਜਾਨਚੀ ਮਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਇਲਾਕੇ ਦੀ ਵਿਸ਼ੇਸ਼ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਅਤੇ ਗੀਤਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੇਲੇ ਵਿਚ ਪੁਸਤਕਾਂ ਦੀ ਪ੍ਰਦਰਸ਼ਨੀ, ਦੇਸੀ ਅਨਾਜਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ। ਮੀਟਿੰਗ ਵਿਚ ਕਲੱਬ ਦੇ ਅਹੁਦੇਦਾਰ ਤੇ ਖਾਲਸਾ ਸਕੂਲ ਦੇ ਪ੍ਰਿਸੀਪਲ ਬਿਕਰਮਜੀਤ ਸਿੰਘ ਸਿੱਧੂ ਅਤੇ ਤਲਵੰਡੀ ਸਾਬੋ ਤੋਂ ਡੀਐਸਪੀ ਹਰਪ੍ਰੀਤ ਸਿੰਘ ਚਹਿਲ ਵੱਲੋ ਪ੍ਰੋਗਰਾਮ ਵਿਚ ਵਿਸ਼ੇਸ਼ ਸਹਿਯੋਗ ਰਹੇਗਾ। ਇਸ ਸਮੇਂ ਕਲੱਬ ਮੈਂਬਰ ਸੁਭਦੀਪ ਰੂਬੀ, ਚਮਨ ਲਾਲ, ਰਜਤ ਕੁਮਾਰ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਅਰਸ਼ਦੀਪ ਸਿੰਘ, ਵਿਜੈਪਾਲ ਚੋਧਰੀ ਆਦਿ ਹਾਜ਼ਰ ਸਨ।