ਬੱਚੀਆਂ ਨੂੰ ਐੱਚਪੀਵੀ ਵੈਕਸੀਨ ਲਗਵਾਉਣ ਮਾਪੇ : ਸਿਵਲ ਸਰਜਨ
ਸਿਵਲ ਸਰਜਨ ਵੱਲੋਂ ਐਚਪੀਵੀ ਵੈਕਸੀਨ ਲਗਵਾਉਣ ਲਈ ਮਾਪਿਆਂ ਨੂੰ ਅਪੀਲ
Publish Date: Wed, 18 Mar 2026 04:55 PM (IST)
Updated Date: Thu, 19 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜ਼ਿਲ੍ਹੇ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੇਟੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐੱਚਪੀਵੀ ਵੈਕਸੀਨ ਜ਼ਰੂਰ ਲਗਵਾਉਣ। ਉਨ੍ਹਾਂ ਦੱਸਿਆ ਕਿ ਐੱਚਪੀਵੀ ਵਾਇਰਸ ਕਾਰਨ ਹੋਣ ਵਾਲਾ ਸਰਵਾਈਕਲ ਕੈਂਸਰ ਔਰਤਾਂ ਲਈ ਗੰਭੀਰ ਬਿਮਾਰੀ ਹੈ, ਜਿਸ ਤੋਂ ਬਚਾਅ ਲਈ ਇਹ ਵੈਕਸੀਨ ਬਹੁਤ ਪ੍ਰਭਾਵਸ਼ਾਲੀ ਹੈ। ਸਰਕਾਰ ਵੱਲੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਲਈ ਇਹ ਵੈਕਸੀਨ ਮੁਫ਼ਤ ਉਪਲੱਬਧ ਹੈ ਤੇ ਸਮੇਂ ਸਿਰ ਲਗਵਾਉਣ ਨਾਲ ਭਵਿੱਖ ’ਚ ਕੈਂਸਰ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਇਹ ਸਹੂਲਤ ਸਰਕਾਰੀ ਸਿਹਤ ਕੇਂਦਰਾਂ ‘ਤੇ ਦਿੱਤੀ ਜਾ ਰਹੀ ਹੈ। ਉਨ੍ਹਾਂ ਮਾਪਿਆਂ ਨੂੰ ਵੈਕਸੀਨੇਸ਼ਨ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।