ਕਿਸਾਨ ਯੂਨੀਅਨ ਏਕਤਾ ਵੱਲੋਂ ਮਹਾਪੰਚਾਇਤ ਸਬੰਧੀ ਵਿਚਾਰਾਂ
ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ
Publish Date: Tue, 17 Mar 2026 07:59 PM (IST)
Updated Date: Wed, 18 Mar 2026 04:14 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 19 ਮਾਰਚ ਨੂੰ ਸੱਦੀ ਗਈ ਕਿਸਾਨ ਮਹਾਪੰਚਾਇਤ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਗੁਰਦੁਆਰਾ ਖਾਲਸਾ ਦੀਵਾਨ ਹਾਲ ਮੋੜ ਵਿਖੇ ਬਲਵਿੰਦਰ ਸਿੰਘ ਜੋਧਪੁਰ ਪਾਖਰ ਦੀ ਪ੍ਰਧਾਨਗੀ ਹੇਠ ਹੋਈ। ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਜਰਨਲ ਸਕੱਤਰ ਰੇਸ਼ਮ ਸਿੰਘ ਯਾਤਰੀ ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਦੱਸਿਆ ਕਿ ਦਿੱਲੀ ਦੇ ਰਾਮਲੀਲ੍ਹਾ ਗਰਾਊਂਡ ਵਿੱਚ ਹੋਣ ਜਾ ਰਹੀ 19 ਮਾਰਚ ਨੂੰ ਕਿਸਾਨ ਵਿਸਾਲ ਮਹਾਂ ਪੰਚਾਇਤ ’ਚ ਵੱਡੀ ਸ਼ਮੂਲੀਅਤ ਵਿੱਚ ਪਹੁੰਚਣ ਲਈ ਕਿਸਾਨਾਂ ਨੂੰ ਅਪੀਲ ਕਰਦਿਆਂ ਦਸਤਖਤ ਮੁਹਿੰਮ ਨੂੰ ਵੀ ਸੰਪੂਰਨ ਕਰਨ ਲਈ ਕਿਹਾ ਗਿਆ। ਇਸ ਮਹਾਪੰਚਾਇਤ ’ਚ ਵੱਡੀ ਗਿਣਤੀ ਵਿਚ ਪੁਹੰਚਣ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਬਲਾਕਾਂ ਦੇ ਪ੍ਰਧਾਨਾਂ ਨੇ ਭਰੋਸਾ ਦਿਵਾਇਆ ਕਿ ਉਹ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਹਾਪੰਚਾਇਤ ’ਚ ਪਹੁੰਚਣਗੇ। ਇਹ ਕਿਸਾਨ ਮਹਾ ਪੰਚਾਇਤ ਐੱਮਐੱਸਪੀ ਦਾ ਕਾਨੂੰਨ ਲਾਗੂ ਕਰਵਾਉਣ ਲਈ, ਡਾ. ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ, ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕਰਵਾਉਣ ਲਈ, ਬਿਜਲੀ ਬਿੱਲ ਸੋਧ ਐਕਟ ਨਵਾਂ ਪੁਰਾਣਾ ਰੱਦ ਕਰਵਾਉਣ ਲਈ, ਪੁਰਾਣੀ ਨਰੇਗਾ ਬਹਾਲ ਕਰਾਉਣ ਲਈ ਮੁਦਿਆਂ ’ਤੇ ਕੀਤੀ ਜਾ ਰਹੀ ਹੈ। ਇਸ ਵਿਸ਼ਾਲ ਮਹਾਪੰਚਾਇਤ ਵਿਚ ਭਾਰਤ ਭਰ ਦੇ ਕੋਣੇ-ਕੋਣੇ ਤੋ ਕਿਸਾਨ ਲੱਖਾਂ ਦੀ ਗਿਣਤੀ ਦੇ ਵਿਚ ਪਹੁੰਚ ਰਹੇ ਹਨ। ਇਨ੍ਹਾਂ ਮੰਗਾਂ ਨੇ ਸਬੰਧ ਵਿਚ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। 19 ਮਾਰਚ ਨੂੰ ਵਿਸਾਲ ਮਹਾਪੰਚਾਇਤ ਦੀ ਤਿਆਰੀ ਲਈ ਪਿੰਡੋ ਪਿੰਡ ਮੀਟਿੰਗਾਂ ਦਾ ਦੌਰ ਜਾਰੀ ਹੈ। ਮੀਟਿੰਗ ਵਿਚ ਸ਼ਾਮਲ ਆਗੂ ਜੱਗਾ ਸਿੰਘ ਬੁਰਜ, ਗੁਰਚਰਨ ਸਿੰਘ ਘੁੰਮਣ ਖੁਰਦ, ਜਗਤਾਰ ਸਿੰਘ ਰਾਮਨਗਰ, ਅੰਮ੍ਰਿਤ ਸਿੰਘ ਕੁੱਬੇ, ਭੋਲਾ ਸਿੰਘ ਕੋਟਲੀ, ਦਰਸ਼ਨ ਸਿੰਘ ਮੋੜ ਖ਼ੁਰਦ, ਜੱਗਾਂ ਸਿੰਘ ਮੋੜ ਕਲਾ, ਬਲਵਿੰਦਰ ਸਿੰਘ ਮਾਨਸਾ, ਮਹਿੰਦਰ ਸਿੰਘ ਯਾਤਰੀ, ਬਲਵੀਰ ਸਿੰਘ ਕੁੱਤੀਵਾਲ ਕਲਾ ਸੇਵਾ ਸਿੰਘ ਭਾਈ ਬਖਤੌਰ, ਜਸਵੀਰ ਸਿੰਘ ਜੋਧਪੁਰ ਪਾਖਰ, ਬਲਜੀਤ ਸਿੰਘ ਸੰਦੋਹਾ, ਜਗਜੀਤ ਸਿੰਘ ਨੱਤ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਦੇ ਕਿਸਾਨ ਆਗੂ ਸ਼ਾਮਲ ਸਨ।