ਵਿਦਿਆਰਥੀਆਂ ਨੇ ਵੱਖ-ਵੱਖ ਵਸਤਾਂ ਦੀ ਲਾਈ ਪ੍ਰਦਰਸ਼ਨੀ
ਗੁਰੂ ਕਾਸ਼ੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੀ ਕਲਾ ਤੇ ਰਚਨਾਤਮਕਤਾ ਦਾ ਪ੍ਰਦਰਸ਼ਨ
Publish Date: Tue, 17 Mar 2026 07:44 PM (IST)
Updated Date: Wed, 18 Mar 2026 04:13 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਗਿਆਨ ਜੋਤੀ ਪ੍ਰੋਗਰਾਮ ਦੌਰਾਨ ਫੈਕਲਟੀ ਆਫ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਵੱਲੋਂ ਇਕ ਵਿਸ਼ੇਸ਼ ਰਚਨਾਤਮਕ ਸਟਾਲ ਲਗਾਇਆ ਗਿਆ। ਫਾਈਨ ਆਰਟਸ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਪੇਂਟਿੰਗਾਂ ਅਤੇ ਡਰਾਇੰਗਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਨੇ ਉੱਤਮ ਸਮੱਗਰੀ ਦੀ ਵਰਤੋਂ ਕਰਦੇ ਹੋਏ ਸੁੰਦਰ ਸਟਾਲ ਤਿਆਰ ਕੀਤੇ, ਜਿਨ੍ਹਾਂ ਨੂੰ ਵੈਸਟਰਨ ਅੰਦਾਜ਼ ਦੇ ਫੁੱਲਾਂ, ਹੱਥ ਨਾਲ ਬਣੇ ਕੀਰਿੰਗਾਂ ਅਤੇ ਰਵਾਇਤੀ ਫੁਲਕਾਰੀ ਨਾਲ ਸਜਾਇਆ ਗਿਆ ਸੀ। ਇਸ ਤੋਂ ਇਲਾਵਾ ਬੈਗ ਅਤੇ ਸਜਾਵਟੀ ਛਤਰੀਆਂ ਵੀ ਤਿਆਰ ਕਰਕੇ ਪ੍ਰਦਰਸ਼ਿਤ ਅਤੇ ਵਿਕਰੀ ਲਈ ਰੱਖੀਆਂ ਗਈਆਂ। ਇਸੇ ਤਰ੍ਹਾਂ ਕੋਸਮੈਟੋਲੋਜੀ ਦੇ ਵਿਦਿਆਰਥੀਆਂ ਵੱਲੋਂ ਲਗਾਏ ਗਏ ਸਟਾਲ ਵਿਚ ਮਹਿੰਦੀ ਡਿਜ਼ਾਈਨ, ਹੇਅਰ ਸਟਾਇਲਿੰਗ ਅਤੇ ਹੋਰ ਬਿਊਟੀ ਸੰਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਹ ਗਤੀਵਿਧੀਆਂ ਪ੍ਰੋ. ਡਾ. ਗੁਰਪ੍ਰੀਤ ਕੌਰ, ਡੀਨ ਫੈਕਲਟੀ ਆਫ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਦੀ ਰਹਿਨੁਮਾਈ ਅਤੇ ਫੈਕਲਟੀ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ।