ਹੱਤਿਆ ਮਾਮਲੇ ’ਚ ਮੁਲਜ਼ਮ ਕੀਤਾ ਬਰੀ
ਹੱਤਿਆ ਮਾਮਲੇ ਵਿੱਚ ਮੁਲਜ਼ਮ ਨੂੰ ਕੀਤਾ ਬਾਇੱਜਤ ਬਰੀ
Publish Date: Tue, 17 Mar 2026 05:51 PM (IST)
Updated Date: Wed, 18 Mar 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਵਧੀਕ ਸੈਸ਼ਨ ਜੱਜ ਫਾਸਟ ਟਰੈਕ ਕੋਰਟ ਬਠਿੰਡਾ ਦੇ ਜੱਜ ਰਾਜੇਸ਼ ਕੁਮਾਰ ਦੀ ਅਦਾਲਤ ਨੇ ਹੱਤਿਆ ਦੇ ਇਕ ਮਾਮਲੇ ਵਿੱਚ ਮੁਲਜ਼ਮ ਜਗਦੀਪ ਸਿੰਘ ਉਰਫ਼ ਜਗਮੀਤ ਸਿੰਘ ਨੂੰ ਸਬੂਤਾਂ ਦੀ ਕਮੀ ਤੇ ਵਕੀਲ ਪਰਦੀਪ ਸਿੰਘ ਖੀਵਾ ਦੀਆਂ ਦਲੀਲਾਂ ਸੁਣਨ ਬਾਅਦ ਬਾਇੱਜਤ ਬਰੀ ਕਰ ਦਿੱਤਾ ਹੈ। ਇਹ ਮੁਕੱਦਮਾ ਨੰਬਰ 132/2018 ਦੇ ਤਹਿਤ ਧਾਰਾ 302, 201, 120-ਬੀ ਅਤੇ 34 ਆਈਪੀਸੀ. ਅਧੀਨ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਜਸਪ੍ਰੀਤ ਕੌਰ ਉਰਫ਼ ਜੱਸੀ, ਗੁਰਮੇਲ ਕੌਰ, ਗੁਰਪਿਆਰ ਸਿੰਘ ਤੇ ਜਗਦੀਪ ਸਿੰਘ ਉਰਫ਼ ਜਗਮੀਤ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਸੀ। ਸੁਣਵਾਈ ਦੌਰਾਨ ਜਸਪ੍ਰੀਤ ਕੌਰ ਫਰਾਰ ਹੋ ਗਈ ਸੀ, ਜਿਸ ਕਾਰਨ ਅਦਾਲਤ ਨੇ ਉਸਨੂੰ ਭਗੌੜਾ (ਪੀਓ.) ਘੋਸ਼ਿਤ ਕਰ ਦਿੱਤਾ। ਦੂਜੇ ਮੁਲਜ਼ਮ ਗੁਰਮੇਲ ਕੌਰ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਗੁਰਪਿਆਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਪੈਰਵਾਈ ਵਕੀਲ ਹਰਪਾਲ ਸਿੰਘ ਖਾਰਾ ਵੱਲੋਂ ਕੀਤੀ ਗਈ, ਜਦਕਿ ਜਗਦੀਪ ਸਿੰਘ ਉਰਫ਼ ਜਗਮੀਤ ਸਿੰਘ ਦੀ ਪੈਰਵਾਈ ਉਸਦੇ ਵਕੀਲ ਪ੍ਰਦੀਪ ਸਿੰਘ ਖੀਵਾ ਨੇ ਅਦਾਲਤ ਵਿੱਚ ਕੀਤੀ। ਸੁਣਵਾਈ ਦੌਰਾਨ ਅਦਾਲਤ ਨੇ ਵਕੀਲ ਪ੍ਰਦੀਪ ਸਿੰਘ ਖੀਵਾ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਜਗਦੀਪ ਸਿੰਘ ਉਰਫ਼ ਜਗਮੀਤ ਸਿੰਘ ਨੂੰ ਇਸ ਮਾਮਲੇ ’ਚ ਬਾਇੱਜ਼ਤ ਬਰੀ ਕਰ ਦਿੱਤਾ।