ਖ਼ਾਲਸਾ ਕਾਲਜ ’ਚ ਲਗਾਈ ਆਰਟ ਵਰਕਸ਼ਾਪ
ਖ਼ਾਲਸਾ ਕਾਲਜ ਵਿਚ ਆਰਟ ਵਰਕਸ਼ਾਪ ਲਗਾਈ
Publish Date: Tue, 17 Mar 2026 05:49 PM (IST)
Updated Date: Wed, 18 Mar 2026 04:10 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ (ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਆਨਰੇਰੀ ਸਕੱਤਰ ਕਾਲਜ) ਦੀ ਰਹਿਨੁਮਾਈ ਤੇ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਯੋਗ ਅਗਵਾਈ ਹੇਠ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਭਗਤਾ ਭਾਈ ਕਾ ’ਚ ਫੈਸ਼ਨ ਟੈਕਨੋਲੋਜੀ ਵਿਭਾਗ ਤੇ ਆਈਕਿਊਏਸੀ ਅਧੀਨ ਆਰਟ ਵਰਕਸ਼ਾਪ ਲਗਾਈ। ਵਿਦਿਆਰਥੀਆਂ ਨੇ ਇਸ ਵਰਕਸ਼ਾਪ ’ਚ ਵਧ ਚੜ੍ਹ ਕੇ ਹਿੱਸਾ ਲਿਆ। ਵਰਕਸ਼ਾਪ ’ਚ ਆਰਟ ਦੇ ਐਕਸਪਰਟ ਮਿਸਿਜ਼ ਅੰਜਲੀ ਗਰਗ ਤੇ ਹਰਮਨਦੀਪ ਸਿੰਘ ਨੇ ਟੈਕਸਚਰ ਆਰਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਤੋਂ ਚਾਬੀ ਸਟੈਂਡ, ਚਾਬੀਆਂ ਦੇ ਛੱਲੇ, ਫਰਿਜ਼ ਮੈਗਨਟ ਤੇ ਪੇਪਰ ਦੇ ਡਿਜ਼ਾਈਨਦਾਰ ਲਿਫਾਫੇ ਬਣਾਉਣ ਸਬੰਧੀ ਟ੍ਰੇਨਿੰਗ ਦਿੱਤੀ। ਇਸ ਮੌਕੇ ਫੈਸ਼ਨ ਟੈਕਨੋਲੋਜੀ ਦੇ ਮੁਖੀ ਪ੍ਰੋਫੈਸਰ ਜਿੰਕਪ੍ਰੀਤ ਕੌਰ ਨੇ ਦੱਸਿਆ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ। ਇਸ ਸਮੇਂ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਐਕਸਪਰਟ ਮਿਸਿਜ਼ ਅੰਜਲੀ ਗਰਗ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋਫੈਸਰ ਸੁਰਿੰਦਰ ਕੌਰ, ਪ੍ਰੋਫੈਸਰ ਜਸਵਿੰਦਰ ਕੌਰ, ਪ੍ਰੋਫੈਸਰ ਹਰਪਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।