ਆਯੁਸ਼ਮਾਨ ਅਰੋਗਿਆ ਕੇਂਦਰ ’ਚ ਚੋਰੀ
ਆਯੂਸ਼ਮਾਨ ਅਰੋਗਿਆ ਕੇਂਦਰ ਵਿੱਚ ਚੋਰੀ
Publish Date: Tue, 17 Mar 2026 04:34 PM (IST)
Updated Date: Wed, 18 Mar 2026 04:05 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਮਹਿਰਾਜ ਕੋਠੇ ਪਿਪਲੀ ਆਯੁਸ਼ਾਮਨ ਅਰੋਗਿਆ ਕੇਂਦਰ ਡਿਸਪੈਂਸਰੀ ਵਿੱਚੋਂ ਅਣਪਛਾਤੇ ਚੋਰਾਂ ਨੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਡਾ. ਕੋਮਲ ਕਪੂਰ ਆਯੁਸ਼ਮਾਨ ਅਰੋਗਿਆ ਕੇਂਦਰ ਮਹਿਰਾਜ ਦੋ ਕੋਠੇ ਪਿਪਲੀ ਨੇ ਦੱਸਿਆ ਕਿ 15 ਮਾਰਚ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰ ਡਿਸਪੈਂਸਰੀ ਵਿੱਚ ਦਾਖਲ ਹੋਏ ਤੇ ਉਥੋਂ ਇਕ ਇਨਵਰਟਰ ਸਮੇਤ ਬੈਟਰ, ਕੰਡਾ, ਬਿਜਲੀ ਵਾਲਾ ਚੁੱਲਾ, ਲੈਬ ਦਾ ਸਾਮਾਨ, ਸਰਕਾਰੀ ਰਜਿਸਟਰ, ਲੈਪਟਾਪ, ਪ੍ਰਿੰਟਰ ਸਮੇਤ ਹੋਰ ਛੋਟਾ ਮੋਟਾ ਸਮਾਨ ਚੋਰੀ ਕਰਕੇ ਲੈ ਗਏ। ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।