ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਦੇ ਮੁੜ ਪ੍ਰਧਾਨ ਬਣੇ ਅਰੁਣ ਤ੍ਰਿਪਾਠੀ
ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਸਰਕਲ ਬਠਿੰਡਾ ਦੀ ਚੋਣ ਹੋਈ
Publish Date: Mon, 16 Mar 2026 07:04 PM (IST)
Updated Date: Tue, 17 Mar 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਪਾਵਰਕਾਮ ਸਰਕਲ ਬਠਿੰਡਾ ਦਾ ਚੋਣ ਇਜਲਾਸ ਧੂਮਧਾਮ ਨਾਲ ਕੀਤਾ ਗਿਆ, ਜਿਸ ਵਿਚ ਸੂਬਾ ਪੱਧਰੀ ਲੀਡਰਸ਼ਿਪ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈ। ਇਸ ਮੌਕੇ ਸਰਕਲ ਕਮੇਟੀ ਦੀ ਚੋਣ ਪ੍ਰਕਿਰਿਆ ਪੂਰੀ ਕਰਦੇ ਹੋਏ ਅਰੁਣ ਕੁਮਾਰ ਤ੍ਰਿਪਾਠੀ ਨੂੰ ਸਰਬਸੰਮਤੀ ਨਾਲ ਮੁੜ ਤੋਂ ਸਰਕਲ ਬਠਿੰਡਾ ਦਾ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਚੁਣੇ ਗਏ ਡੈਲੀਗੇਟਾਂ ਸਬੰਧੀ ਪ੍ਰਸਤਾਵ ਮੱਘਰ ਸਿੰਘ ਵੱਲੋਂ ਮੰਚ ਤੋਂ ਪੜ੍ਹ ਕੇ ਸੁਣਾਇਆ ਗਿਆ, ਜਿਸ ਨੂੰ ਸਮੂਹ ਲੀਡਰਸ਼ਿਪ, ਡਿਵੀਜ਼ਨਾਂ ਤੇ ਸਬ ਡਿਵੀਜ਼ਨਾਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਮੈਂਬਰਾਂ ਵੱਲੋਂ ਸਰਬ-ਸੰਮਤੀ ਨਾਲ ਮਨਜ਼ੂਰ ਕਰ ਲਿਆ। ਚੋਣਾਂ ਦੌਰਾਨ ਨਵੀਂ ਸਰਕਲ ਕਮੇਟੀ ਦੇ ਐਲਾਨ ਤਹਿਤ ਅਰੁਣ ਕੁਮਾਰ ਤ੍ਰਿਪਾਠੀ ਨੂੰ ਪ੍ਰਧਾਨ, ਹਰਵਿੰਦਰ ਸਿੰਘ ਬਠਿੰਡਾ ਨੂੰ ਸੀਨੀਅਰ ਮੀਤ ਪ੍ਰਧਾਨ, ਲਛਮਣ ਸਿੰਘ ਨੂੰ ਮੀਤ ਪ੍ਰਧਾਨ, ਸਿਕੰਦਰ ਸਿੰਘ ਭੁੱਚੋ ਨੂੰ ਮੀਤ ਪ੍ਰਧਾਨ ਅਤੇ ਜਸਵਿੰਦਰ ਸਿੰਘ (ਜੇਈ) ਭਾਈ ਭਗਤਾ ਭਾਈ ਨੂੰ ਵੀ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਮਹਿੰਦਰ ਪਾਲ ਸਿੰਘ ਭਗਤਾ ਭਾਈ ਨੂੰ ਜਨਰਲ ਸਕੱਤਰ, ਨਾਹਰ ਸਿੰਘ ਜੋਗਾ ਨੂੰ ਜੁਆਇੰਟ ਸਕੱਤਰ, ਹਰਮਿੰਦਰ ਸਿੰਘ ਨਥਾਣਾ ਨੂੰ ਖਜਾਨਚੀ, ਹਰਵਿੰਦਰ ਸਿੰਘ ਸਿੱਧੂ ਭਾਈ ਰੂਪਾ ਨੂੰ ਜਥੇਬੰਦਕ ਸਕੱਤਰ ਅਤੇ ਜਸਵਿੰਦਰ ਸਿੰਘ ਜੰਡਾਵਾਲਾ ਨੂੰ ਪ੍ਰਚਾਰ ਸਕੱਤਰ, ਮੱਘਰ ਸਿੰਘ ਮਹਿਰਾਜ ਨੂੰ ਸਰਪ੍ਰਸਤ ਆਗੂ, ਐਡਵਾਈਜਰੀ ਕਮੇਟੀ ਵਿਚ ਕਾਨੂੰਨੀ ਸਲਾਹਕਾਰ ਵਜੋਂ ਪੂਰਨ ਸਿੰਘ ਗੁਮਟੀ, ਮੁੱਖ ਸਲਾਹਕਾਰ ਵਜੋਂ ਬਿੰਦਰ ਸਿੰਘ ਮਲੂਕਾ ਅਤੇ ਸਲਾਹਕਾਰ ਵਜੋਂ ਬਲਜਿੰਦਰ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਡਿਵੀਜ਼ਨ ਭਗਤਾ ਭਾਈ ਤੋਂ ਸੁਰਿੰਦਰ ਪਾਲ ਸਿੰਘ (ਡਿਵੀਜ਼ਨ ਪ੍ਰਧਾਨ), ਕੈਸ਼ੀਅਰ ਰਜਿੰਦਰ ਸਿੰਘ, ਡਿਵੀਜ਼ਨ ਆਗੂ ਗੁਰਪ੍ਰੀਤ ਸਿੰਘ ਭਾਈ ਰੂਪਾ ਅਤੇ ਸਬ ਡਿਵੀਜ਼ਨ ਪ੍ਰਧਾਨ ਭਗਤਾ ਭਾਈ ਸਾਥੀ ਲਖਬੀਰ ਸਿੰਘ ਬੰਗਾ ਸਮੇਤ ਕਈ ਆਗੂ ਅਤੇ ਮੁਲਾਜ਼ਮ ਹਾਜ਼ਰ ਰਹੇ। ਸਭਾ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਬਰਗਾੜੀ ਨੇ ਪਿਛਲੀ ਸਰਕਲ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ। ਉਨ੍ਹਾਂ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਇਹ ਟੀਮ ਵੀ ਮੁਲਾਜ਼ਮਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਇਸ ਮੌਕੇ ਬਲਜੀਤ ਸਿੰਘ ਕ੍ਰਿਪਾਲਕੇ, ਦਿਲਬਾਗ ਸਿੰਘ, ਬਸੰਤ ਸਿੰਘ, ਪੂਰਨ ਸਿੰਘ ਗੁਮਟੀ, ਬਿੰਦਰ ਸਿੰਘ ਮਲੂਕਾ ਅਤੇ ਰਾਜਵਿੰਦਰ ਸਿੰਘ ਜੋਗਾ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ।