ਪ੍ਰਭੂ ਦੀ ਰਜ਼ਾ ’ਚ ਰਾਜ਼ੀ ਰਹਿਣ ਵਾਲੇ ਮਨੁੱਖ ਸਨ ਮਹੇਸ਼ ਕੁਮਾਰ
ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੇ ਇਨਸਾਨ ਸਨ ਮਹੇਸ਼ ਕੁਮਾਰ
Publish Date: Mon, 16 Mar 2026 06:13 PM (IST)
Updated Date: Tue, 17 Mar 2026 04:10 AM (IST)

-ਭੋਗ ’ਤੇ ਵਿਸ਼ੇਸ਼- ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਰਾਮਪੁਰਾ ਫੂਲ ਤੋਂ ਪੱਤਰਕਾਰ ਜੀਵਨ ਜਿੰਦਲ, ਸੰਜੀਵ ਕੁਮਾਰ ਅਤੇ ਦੀਪ ਕੁਮਾਰ ਦੇ ਪਿਤਾ ਮਹੇਸ਼ ਕੁਮਾਰ ਬੀਤੀ 5 ਮਾਰਚ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦਾ ਜਨਮ 9 ਫਰਵਰੀ 1951 ਨੂੰ ਮਾਨਸਾ ਵਿਖੇ ਪਿਤਾ ਮਾਸਟਰ ਸੋਹਨ ਲਾਲ ਜਿੰਦਲ ਅਤੇ ਮਾਤਾ ਰਾਮ ਪਿਆਰੀ ਦੇ ਘਰ ਹੋਇਆ। ਛੇ ਭੈਣ-ਭਰਾਵਾਂ ਵਿੱਚੋਂ ਉਹ ਸਭ ਤੋਂ ਵੱਡੇ ਸਨ। ਮਾਤਾ-ਪਿਤਾ ਵੱਲੋਂ ਮਿਲੇ ਸੰਸਕਾਰਾਂ ਅਨੁਸਾਰ ਮਹੇਸ਼ ਕੁਮਾਰ ਨੇ ਸਚਾਈ, ਇਮਾਨਦਾਰੀ ਅਤੇ ਮਿਹਨਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ। ਉਹ ਧਾਰਮਿਕ ਵਿਚਾਰਾਂ ਵਾਲੇ, ਮਿਲਣਸਾਰ ਸੁਭਾਅ ਦੇ ਮਾਲਕ ਅਤੇ ਹਰ ਸਮੇਂ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੇ ਮਨੁੱਖ ਸਨ। ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਨਾਲ ਉਹ ਦੂਜਿਆਂ ਦੇ ਦੁੱਖ-ਦਰਦ ਨੂੰ ਆਪਣਾ ਸਮਝਦੇ ਹੋਏ ਹਮੇਸ਼ਾ ਲੋਕਾਂ ਦੇ ਨਾਲ ਖੜੇ ਰਹਿੰਦੇ ਸਨ। ਹਰ ਗਰੀਬ-ਅਮੀਰ ਨਾਲ ਖਿੜੇ ਮੱਥੇ ਮਿਲਣਾ ਉਨ੍ਹਾਂ ਦੀ ਵਿਸ਼ੇਸ਼ ਪਛਾਣ ਸੀ। ਸਵ. ਮਹੇਸ਼ ਕੁਮਾਰ ਨੇ ਆਪਣੇ ਬੱਚਿਆਂ ਨੂੰ ਹਮੇਸ਼ਾ ਇਮਾਨਦਾਰੀ, ਮਿਹਨਤ ਅਤੇ ਸਚਾਈ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਹ ਭਗਵਾਨ ਭੋਲੇ ਨਾਥ ਦੇ ਭਗਤ ਸਨ ਤੇ ਬ੍ਰਹਮਲੀਨ ਬਾਬਾ ਬੰਸੀ ਵਾਲਾ ਨੂੰ ਆਪਣਾ ਅਧਿਆਤਮਕ ਗੁਰੂ ਮੰਨਦੇ ਹੋਏ ਉਨ੍ਹਾਂ ਵੱਲੋਂ ਦਿਖਾਏ ਰਸਤੇ ’ਤੇ ਚੱਲਣਾ ਆਪਣਾ ਫਰਜ਼ ਸਮਝਦੇ ਰਹੇ। ਉਨ੍ਹਾਂ ਦੇ ਦੇਹਾਂਤ ’ਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ, ਵਪਾਰਕ ਤੇ ਰਾਜਨੀਤਿਕ ਸੰਸਥਾਵਾਂ ਸਮੇਤ ਪੱਤਰਕਾਰ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਹੇਸ਼ ਕੁਮਾਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਕਥਾ ਦੇ ਪਾਠ ਦਾ ਭੋਗ 17 ਮਾਰਚ (ਮੰਗਲਵਾਰ) ਨੂੰ ਦੁਪਹਿਰ 12 ਤੋਂ 1 ਵਜੇ ਤਕ ਬ੍ਰਾਹਮਣ ਸਭਾ ਮੰਦਿਰ, ਰਾਮਪੁਰਾ ਫੂਲ ਵਿਖੇ ਪਾਇਆ ਜਾਵੇਗਾ।