- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਥੇਦਾਰ ਦਾਦੂਵਾਲ ਨੇ ਤਿੰਨ ਰੋਜ਼ਾ ਧਾਰਮਿਕ ਦੀਵਾਨ ਸਜਾਏ, 25 ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ

-ਖਾਲਸਾ ਪੰਥ ਨੇ ਜ਼ੁਲਮ ਖ਼ਿਲਾਫ਼ ਸੰਘਰਸ਼ ਕਰਕੇ ਪਾਈ ਫਤਿਹ : ਜਥੇ. ਦਾਦੂਵਾਲ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਪਿੰਡ ਗਿਆਨਾ ਵਿਚ ਤਿੰਨ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਇਲਾਕੇ ਦੀ ਸਿੱਖ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 12,13, 14 ਮਾਰਚ ਨੂੰ ਸਜਾਏ ਗਏ ਇਨਾਂ ਧਾਰਮਿਕ ਦੀਵਾਨਾਂ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸੰਗਤਾਂ ਪਿੰਡ ਗਿਆਨਾਂ ਨੇ ਕੀਤਾ।
ਭਾਈ ਬਰਾੜ ਨੇ ਦੱਸਿਆ ਕਿ ਜਥੇਦਾਰ ਦਾਦੂਵਾਲ ਵੱਲੋਂ ਤਿੰਨਾਂ ਦੀਵਾਨਾਂ ਦੀ ਹਾਜ਼ਰੀ ਭਰੀ ਗਈ ਅਤੇ ਸਿੱਖ ਸੰਗਤਾਂ ਨੂੰ ਕਥਾ ਕੀਰਤਨ ਗੁਰਬਾਣੀ ਗੁਰਇਤਿਹਾਸ ਦੁਆਰਾ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕੀਤਾ।
ਉਨ੍ਹਾਂ ਨੇ ਪੁਰਾਤਨ ਤੇ ਵਰਤਮਾਨ ਸਮੇਂ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਸਿੱਖ ਸੰਗਤ ਨੂੰ ਆਗਾਹ ਕੀਤਾ ਕਿ ਖਾਲਸਾ ਪੰਥ ਹਮੇਸ਼ਾ ਜਬਰ ਜ਼ੁਲਮ ਦੇ ਖ਼ਿਲਾਫ਼ ਜੂਝਦਾ ਰਿਹਾ ਹੈ, ਭਾਵੇਂ ਅਨੇਕਾਂ ਉਤਰਾਅ ਚੜਾਅ ਬਣੇ ਰਹੇ ਪਰ ਅਖ਼ਿਰ ਨੂੰ ਫਤਹਿ ਖਾਲਸਾ ਪੰਥ ਦੀ ਹੋਈ ਹੈ। ਗੈਰ ਸਿੱਖ ਇਤਿਹਾਸਕਾਰਾਂ ਵੀ ਲਿਖਿਆ ਕਿ ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ ਬਾਰੇ ਉਨ੍ਹਾਂ ਕਿਹਾ ਕਿ ਸਿੱਖ ਨੂੰ ਸੂਰਤ ਹੋ ਕੇ ਨਸ਼ਿਆਂ ਤੋਂ ਰਹਿਤ ਹੋ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰੇਕ ਨੂੰ ਆਪਣਾ ਧਰਮ ਮੁਬਾਰਕ ਹੈ ਪਰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਉਜਾੜ ਹੈ, ਸਿੱਖ ਵਹਿਮਾਂ-ਭਰਮਾਂ ਜਾਂ ਦੇਹਾਂ ਦਾ ਪੁਜਾਰੀ ਨਹੀਂ ਸਿੱਖ ਸ਼ਬਦ ਗੁਰੂ ਦਾ ਪੁਜਾਰੀ ਹੈ। ਇਸ ਦੌਰਾਨ 25 ਪ੍ਰਾਣੀਆਂ ਨੇ ਅੰਮ੍ਰਿਤਪਾਨ ਵੀ ਕੀਤਾ।
ਸਮਾਪਤੀ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਜਗਤਾਰ ਸਿੰਘ ਗਿਆਨਾ, ਭਾਈ ਗੁਰਮੀਤ ਸਿੰਘ, ਭਾਈ ਦਿਆਲ ਸਿੰਘ, ਜਥੇਦਾਰ ਹਰਨੇਕ ਸਿੰਘ ਗਿਆਨਾ ਅਤੇ ਹੋਰ ਨਗਰ ਨਿਵਾਸੀਆਂ ਵੱਲੋਂ ਜਥੇਦਾਰ ਦਾਦੂਵਾਲ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਧਾਰਮਿਕ ਦੀਵਾਨ ਸਜਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸਰਦਾਰ ਜਗਤਾਰ ਸਿੰਘ ਮਾਨ ਮਿੱਠੜੀ, ਭਾਈ ਗੁਰਪਾਲ ਸਿੰਘ ਗੋਰਾ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਕਾਕਾ ਸਿੰਘ ਮੁਖੀ ਬੁੰਗਾ ਮਸਤੂਆਣਾ, ਬਾਬਾ ਜਸਵਿੰਦਰ ਸਿੰਘ ਟਹਿਣਾ, ਬਾਬਾ ਅਰਜਨ ਸਿੰਘ ਲਹਿਰੀ, ਬਾਬਾ ਕੁਲਦੀਪ ਸਿੰਘ ਜੋਗੇਵਾਲਾ, ਬਾਬਾ ਗਾਂਧੀ ਜੀ ਕਾਰ ਸੇਵਾ ਕੇਵਲ, ਬਾਬਾ ਸੁਖਪਾਲ ਸਿੰਘ ਲੱਕੜਾਵਾਲੀ, ਬਾਬਾ ਸੁਖਪਾਲ ਸਿੰਘ ਤਖਤਮੱਲ, ਪ੍ਰਦੀਪ ਜੈਨ ਪ੍ਰਧਾਨ ਨਿਊ ਆੜਤੀ ਐਸ਼ੋਸੀਏਸ਼ਨ ਕਾਲਾਂਵਾਲੀ, ਬੀਬੀ ਦਰਸ਼ਨ ਕੌਰ ਜੌੜਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਾਲਾਂਵਾਲੀ, ਨਿਰਮਲ ਸਿੰਘ ਮੱਲੜੀ, ਸਰਪੰਚ ਮੋਹਨਪ੍ਰੀਤ ਸਿੰਘ ਸਿੰਘਪੁਰਾ, ਸਰਪੰਚ ਗੁਰਮੀਤ ਸਿੰਘ ਚਗੇਰੀਆਂ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ।