20 ਮਾਰਚ ਤੱਕ ਮਨਾਇਆ ਜਾਵੇਗਾ ਟੀਕਾਕਰਨ ਹਫਤਾ
20 ਮਾਰਚ ਤੱਕ ਮਨਾਇਆ ਜਾ ਰਿਹਾ ਸਪੈਸ਼ਲ ਟੀਕਾਕਰਣ ਹਫਤਾ
Publish Date: Mon, 16 Mar 2026 05:38 PM (IST)
Updated Date: Tue, 17 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਵਿਭਾਗ ਵੱਲੋਂ 20 ਮਾਰਚ ਤਕ ਜ਼ਿਲ੍ਹੇ ਭਰ ਵਿਚ ਸਪੈਸ਼ਲ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਬੱਚਿਆਂ ਦੇ ਟੀਕਾਕਰਨ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਉਹਨਾਂ ਬੱਚਿਆਂ ਤੱਕ ਪਹੁੰਚਣਾ ਹੈ ਜੋ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਐਮਆਰ 1 (ਮੀਜ਼ਲਜ਼ ਰੂਬੈਲਾ) ਟੀਕੇ ਦੀ ਪਹਿਲੀ ਖੁਰਾਕ ਤੇ ਐੱਮਆਰ -II ਦੀ ਦੂਜੀ ਖੁਰਾਕ ਦੀ ਕਵਰੇਜ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਨਾਲ ਹੀ ਐਮਆਰ. 1 ਤੋਂ ਐਮਆਰ -II ਤਕ ਦੇ ਡ੍ਰਾਪ ਆਉਟ ਪ੍ਰਤੀਸ਼ਤ ਨੂੰ ਘਟਾਉਣ ਲਈ ਵੀ ਖਾਸ ਯਤਨ ਕੀਤੇ ਜਾਣਗੇ ਤਾਂ ਜੋ ਹਰ ਬੱਚੇ ਨੂੰ ਪੂਰਾ ਟੀਕਾਕਰਨ ਮਿਲ ਸਕੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਜ਼ਦੀਕੀ ਸਿਹਤ ਕੇਂਦਰ ਜਾਂ ਟੀਕਾਕਰਨ ਸੈਸ਼ਨ ‘ਤੇ ਲੈ ਕੇ ਆਉਣ ਤਾਂ ਜੋ ਹਰ ਬੱਚਾ ਖਸਰਾ ਅਤੇ ਰੂਬੈਲਾ ਵਰਗੀਆਂ ਬਿਮਾਰੀਆਂ ਤੋਂ ਬਚ ਸਕੇ।