ਪੈਲੀਏਟਿਵ ਕੇਅਰ ਸਬੰਧੀ ਪੰਜ ਦਿਨਾਂ ਟ੍ਰੇਨਿੰਗ ਸ਼ੁਰੂ
ਪੈਲੀਏਟਿਵ ਕੇਅਰ ਸਬੰਧੀ ਪੰਜ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ
Publish Date: Mon, 16 Mar 2026 05:35 PM (IST)
Updated Date: Tue, 17 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਦਫ਼ਤਰ ਵਿਖੇ ਪੈਲੀਏਟਿਵ ਕੇਅਰ ਸਬੰਧੀ ਪੰਜ ਦਿਨਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ। ਇਹ ਟ੍ਰੇਨਿੰਗ ਕੈਨਸਪੋਰਟ (ਐੱਨਜੀਓ) ਦੇ ਮਾਹਿਰ ਡਾ. ਰਵਿੰਦਰ ਮੋਹਨ ਅਤੇ ਕੌਸਲਰ ਜਯੋਤਸਨਾ ਵੱਲੋਂ ਕਰਵਾਈ ਜਾ ਰਹੀ ਹੈ। ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਦੱਸਿਆ ਕਿ ਪੈਲੀਏਟਿਵ ਕੇਅਰ ਗੰਭੀਰ ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਰਾਹੀਂ ਮਰੀਜ਼ਾਂ ਦੇ ਦਰਦ ਨੂੰ ਘਟਾਉਣ, ਉਨ੍ਹਾਂ ਦੀ ਸਰੀਰਕ, ਮਾਨਸਿਕ ਤੇ ਸਮਾਜਿਕ ਸਥਿਤੀ ਨੂੰ ਬਿਹਤਰ ਬਣਾਉਣ ਤੇ ਉਨ੍ਹਾਂ ਨੂੰ ਆਰਾਮਦਾਇਕ ਜੀਵਨ ਪ੍ਰਦਾਨ ਕਰਨ ਲਈ ਸਹਾਇਤਾ ਦਿੱਤੀ ਜਾਂਦੀ ਹੈ। ਟ੍ਰੇਨਿੰਗ ਦੌਰਾਨ ਡਾਕਟਰਾਂ, ਸਟਾਫ ਨਰਸਾਂ ਤੇ ਹੋਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਪੈਲੀਏਟਿਵ ਕੇਅਰ ਦੀ ਸੰਕਲਪਨਾ, ਮਰੀਜ਼ਾਂ ਦੀ ਦੇਖਭਾਲ, ਦਰਦ ਪ੍ਰਬੰਧਨ, ਮਾਨਸਿਕ ਸਹਾਇਤਾ ਅਤੇ ਪਰਿਵਾਰਕ ਸਹਿਯੋਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਹੈਲਥ ਸੁਪਰਵਾਈਜ਼ਰ ਬੂਟਾ ਸਿੰਘ ਤੇ ਐੱਨਸੀਡੀ ਵਿੰਗ ਤੋਂ ਸੁਖਵਿੰਦਰ ਸਿੰਘ ਹਾਜ਼ਰ ਸਨ।