ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨੇ ਲੋੜਵੰਦਾਂ ਨੂੰ ਵੰਡੇ ਚੈੱਕ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਚੈੱਕ ਵੰਡੇ
Publish Date: Mon, 16 Mar 2026 05:33 PM (IST)
Updated Date: Tue, 17 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵੱਲੋਂ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਚੈੱਕ ਵੰਡੇ। ਜ਼ਿਲ੍ਹਾ ਪ੍ਰਧਾਨ ਪ੍ਰੋ. ਜੇਐੱਸ ਬਰਾੜ ਨੇ ਦੱਸਿਆ ਕਿ ਅੱਜ ਬਠਿੰਡਾ ਜ਼ਿਲ੍ਹਾ ਵਿਚ ਟਰੱਸਟ ਵੱਲੋਂ ਲਗਭਗ 279 ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ ਗਏ। ਜ਼ਿਲ੍ਹੇ ’ਚ 8 ਤੋਂ ਵੱਧ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਦਿਉਣ, ਤਲਵੰਡੀ ਸਾਬੋ, ਮੌੜ ਮੰਡੀ, ਚਾਉਕੇ, ਮੰਡੀ ਕਲਾਂ, ਮਹਿਰਾਜ, ਬਾਲਿਆਂਵਾਲਾ ਤੇ ਮੱਲਵਾਲਾ ਕੰਮ ਕਰ ਰਹੇ ਹਨ। ਇਸ ਲੈਬੋਰੇਟਰੀਆਂ ’ਚ ਸਾਰੇ ਟੈਸਟ ਮਾਰਕੀਟ ਰੇਟਾਂ ਤੋਂ 5ਵਾਂ ਤੋਂ 10ਵਾਂ ਹਿੱਸਾ ਰੇਟ ’ਤੇ ਹੁੰਦੇ ਹਨ। ਉਦਾਹਰਨ ਦੇ ਤੌਰ ’ਤੇ ਈਸੀਜੀ ਸਿਰਫ 20 ਰੁਪਏ ਵਿਚ ਹੁੰਦੀ ਹੈ। ਵੱਖ-ਵੱਖ ਸਕੂਲਾਂ ਅਤੇ ਕਾਲਜਾਂ ’ਚ ਜਿਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਉਥੇ ਆਰਓ ਦਾਨ ਵਜੋਂ ਦਿੱਤੇ ਜਾ ਰਹੇ ਹਨ। ਜਿਸ ਤਹਿਤ 2026 ਵਿਚ ਪਿੰਡ ਲਹਿਰਾ ਮੁਹੱਬਤ, ਬਾਲਿਆਂਵਾਲੀ ਗੌਰਮੈਂਟ ਆਈਟੀਆਈ ਮਹਿਰਾਜ ਲੜਕੇ ਅਤੇ ਲੜਕੀਆਂ ਦੋਨੋਂ, ਗੁਲਾਬਗੜ੍ਹ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਮਾਨਸਾ ਖੁਰਦ, ਮੰਡੀ ਕਲਾ, ਗੌਰਮਿੰਟ ਸੀਨੀਅਰ ਸੈਕੰਡਰੀ ਗਰਲ ਸਕੂਲ ਬਠਿੰਡਾ ਮਾਲ ਰੋਡ, ਗੋਸਲ ਵਿਖੇ ਆਰਓ ਦਾਨ ਵਜੋਂ ਦਿੱਤੇ ਗਏ। ਜਿਸ ਤਹਿਤ 2026 ਵਿਚ ਪਿੰਡ ਲੋੜਵੰਦ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਫੀਸ ਵੀ ਟਰੱਸਟ ਵੱਲੋਂ ਭਰੀ ਜਾ ਰਹੀ ਹੈ। ਲੋੜਵੰਦਾਂ ਨੂੰ ਮਕਾਨ ਵੀ ਬਣਾ ਕੇ ਦਿੱਤੇ ਜਾ ਰਹੇ ਹਨ। ਟਰੱਸਟ ਵੱਲੋਂ 22 ਮਾਰਚ ਨੂੰ ਪਿੰਡ ਮਾਈਸਰਖਾਨਾ ਵਿਖੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ’ਚ ਪ੍ਰੈਗਮਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਚੈਕਅਪ ਕਰੇਗੀ। ਸਿਪਲਾ ਵੱਲੋਂ ਮਰੀਜ਼ਾਂ ਦੇ ਫੇਫੜਿਆਂ ਦੀ ਜਾਂਚ ਦਾ ਟੈਸਟ ਮੁਫ਼ਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਚਹਿਲ, ਮੈਂਬਰ ਗੁਰਲਾਲ ਸਿੰਘ, ਬਲਵਿੰਦਰ ਸਿੰਘ, ਗੁਰ ਪਿਆਰ ਸਿੰਘ ਮੈਨੇਜ਼ਰ, ਗੁਰਤੇਜ ਸਿੰਘ ਸਿੱਧੂ, ਬਲਵੀਰ ਸਿੰਘ, ਰਿਟਾਇਰਡ ਚੀਫ਼ ਮੈਨੇਜ਼ਰ ਸੁਰਜੀਤ ਸਿੰਘ ਤੇ ਪ੍ਰੀਤਮ ਸਿੰਘ ਹਾਜ਼ਰ ਸਨ।